ਪੰਜਾਬੀ
ਬੱਚਿਆਂ ਦਾ ਸਰੀਰਕ, ਬੌਧਿਕ ਅਤੇ ਅਧਿਆਤਮਿਕ ਵਿਕਾਸ ਹੀ ਮੰਥਨ ਦਾ ਉਦੇਸ਼
Published
3 years agoon
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਅਭਾਵ ਗ੍ਰਸਤ ਵਰਗ ਦੀ ਸਹਾਇਤਾ ਲਈ ਸਿੱਖਿਆ ਕਾਰਯਕ੍ਰਮ ‘ ਮੰਥਨ‘ ਦੇ ਅੰਤਰਗਤ ਲੁਧਿਆਣਾ ਸ਼ਹਿਰ ਦੇ ਵਿੱਚ ਤਿੰਨ ਸਕੂਲ ਚਲਾਏ ਜਾ ਰਹੇ ਹਨ। ਮੰਥਨ ਸੰਪੂਰਣ ਵਿਕਾਸ ਕੇਂਦਰ ਦੇ ਨਾਮ ਤੋਂ ਇਹ ਸਕੂਲ ਸੇਖੇਵਾਲ ,ਗੋਪਾਲ ਨਗਰ ਅਤੇ ਨਿਊ ਕਿਚਲੂ ਨਗਰ ਵਿੱਚ ਗ਼ਰੀਬ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਖੋਲ੍ਹੇ ਗਏ ਹਨ ।ਇਨ੍ਹਾਂ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਤੋਂ ਇਲਾਵਾ ਕਾਪੀਆਂ, ਵਰਦੀਆਂ ,ਕਿਤਾਬਾਂ,ਸਟੇਸ਼ਨਰੀ ਅਤੇ ਸਮੇਂ ਸਮੇਂ ਤੇ ਫਲ ਵੀ ਦਿੱਤੇ ਜਾਂਦੇ ਹਨ ਅਤੇ ਬੱਚਿਆਂ ਲਈ ਸਮੇਂ ਸਮੇਂ ਤੇ ਯੋਗ ਅਤੇ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਹਨ।
ਅੱਜ ਤਿੰਨਾਂ ਸਕੂਲਾਂ ਦੇ ਸਾਲਾਨਾ ਰਿਜ਼ਲਟ ਵਿਤਰਣ ਸਮਾਰੋਹ ਦਾ ਆਯੋਜਨ ਕੀਤਾ ਗਿਆ । ਇਸ ਸਮਾਰੋਹ ਦੇ ਮੁੱਖ ਮਹਿਮਾਨਾਂ ਨੇ ਸਾਰੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਨਵੀਂ ਕਲਾਸ ਦੇ ਲਈ ਵਧਾਈਆਂ ਦਿੱਤੀਆਂ। ਸ਼੍ਰੀ ਸ਼ੈਲੇਂਦਰ ਕਲੱਸਟਰ ਹੈੱਡ ਐਕਸਿਸ ਬੈਂਕ ਨੇ ਕਿਹਾ ਕਿ ਸ਼੍ਰੀ ਆਸ਼ੂਤੋਸ਼ ਮਹਾਰਾਜ ਦੁਆਰਾ ਚਲਾਏ ਜਾ ਰਹੇ ਪ੍ਰਕਲਪ ਦੇ ਅੰਦਰ ਰੂਟ ਲੈਵਲ ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਦਾ ਪਰਿਣਾਮ ਅੱਜ ਸਾਡੇ ਸਾਹਮਣੇ ਹੈ। ਉਨ੍ਹਾਂ ਨੇ ਮੰਥਨ ਪ੍ਰਾਜੈਕਟ ਨੂੰ ਪੂਰਨ ਸਹਿਯੋਗ ਦਾ ਵਾਅਦਾ ਕੀਤਾ ਅਤੇ ਸਭ ਨੂੰ ਵਧਾਈ ਦਿੱਤੀ।
ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਸਵਾਮੀ ਗੁਰੂ ਕਿਰਪਾਨੰਦ ਜੀ ਨੇ ਕਿਹਾ ਕਿ ਬੱਚਿਆਂ ਦਾ ਸਰੀਰਕ, ਬੌਧਿਕ ਅਤੇ ਅਧਿਆਤਮਿਕ ਵਿਕਾਸ ਭਾਵ ਸੰਪੂਰਨ ਵਿਕਾਸ ਹੀ ਮੰਥਨ ਦਾ ਉਦੇਸ਼ ਹੈ। ਬੱਚਿਆਂ ਨੂੰ ਸਮਾਰਟ ਕਲਾਸਾਂ ਦਿੱਤੀਆਂ ਜਾਂਦੀਆਂ ਹਨ ਅਤੇ ਵੱਖ ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਵੀ ਕੀਤਾ ਜਾਂਦਾ ਹੈ। ਉਨ੍ਹਾਂ ਨੇ ਪੁਜੀਸ਼ਨ ਹਾਸਿਲ ਕਰਨ ਵਾਲੇ ਸਭ ਬੱਚਿਆਂ ਨੂੰ ਸਰਾਹਿਆ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਇਨ੍ਹਾਂ ਬੱਚਿਆਂ ਨੂੰ ਘਰਾਂ ਤੋਂ ਮੰਥਨ ਵਿੱਚ ਲਿਆਂਦਾ ਗਿਆ ਅਤੇ ਅੱਜ ਇਹ ਬੱਚੇ ਇੰਨੀ ਮਿਹਨਤ ਨਾਲ ਅੱਗੇ ਆਏ ਹਨ ਇਹ ਕਾਬਿਲ ਏ ਤਾਰੀਫ ਹੈ ।
ਬਹੁਤ ਸਾਰੇ ਬੱਚੇ ਜਿਨ੍ਹਾਂ ਦੀ ਉਮਰ ਅੱਠ ਤੋਂ ਦਸ ਸਾਲ ਹੈ ਤੇ ਉਹ ਕਦੀ ਸਕੂਲ ਨਹੀਂ ਗਏ ਸੀ ਪਰ ਅੱਜ ਉਨ੍ਹਾਂ ਨੂੰ ਪੜ੍ਹਦਾ ਦੇਖ ਅਤੇ ਅੱਗੇ ਵਧਦੇ ਦੇਖ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ।ਸਵਾਮੀ ਜੀ ਨੇ ਦੱਸਿਆ ਤਿੰਨਾਂ ਸਕੂਲਾਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਉਨ੍ਹਾਂ ਨੇ ਕਿਹਾ ਕਿ ਅੱਜ ਸਾਰੇ ਮਾਤਾ ਪਿਤਾ ਵੀ ਆਪਣੇ ਬੱਚਿਆਂ ਦੀ ਇਸ ਉਪਲੱਬਧੀ ਤੇ ਬਹੁਤ ਗਰਵ ਮਹਿਸੂਸ ਕਰ ਰਹੇ ਹਨ ।