Connect with us

ਦੁਰਘਟਨਾਵਾਂ

ਹੜ੍ਹ ਦੇ ਪਾਣੀ ‘ਚ ਫਸੇ ਸ਼ਖ਼ਸ ਨੇ ਸਫ਼ੈਦੇ ਨੂੰ ਪਾਈ ਜੱਫ਼ੀ, ਕਈ ਘੰਟੇ ਪਾਈ ਦੁਹਾਈ, ਦੇਖੋ ਅਖ਼ੀਰ ਕੀ ਹੋਇਆ?

Published

on

The person trapped in the flood water hugged the white person, cried for several hours, see what happened?

ਪੰਜਾਬ ‘ਚ ਇਸ ਵੇਲੇ ਬਹੁਤੇ ਪਿੰਡ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ ਅਤੇ ਕਾਫ਼ੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਉੱਥੇ ਹੀ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਬਚਾ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਇਸ ਦੌਰਾਨ ਫਿਰੋਜ਼ਪੁਰ ਤੋਂ ਇਕ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਇਕ ਵਿਅਕਤੀ ਬੁਰੀ ਤਰ੍ਹਾਂ ਪਾਣੀ ਨਾਲ ਘਿਰ ਗਿਆ ਅਤੇ ਇਕ ਸਫ਼ੈਦੇ ਨੂੰ ਜੱਫਾ ਪਾ ਕੇ ਲਗਾਤਾਰ 3 ਘੰਟੇ ਖੜ੍ਹਾ ਰਿਹਾ।

ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਕਤ ਸ਼ਖ਼ਸ ਵੱਲੋਂ ਦੁਹਾਈ ਦਿੱਤੀ ਜਾ ਰਹੀ ਸੀ ਕਿ ਮੈਨੂੰ ਬਚਾ ਲਓ। ਅਖ਼ੀਰ ‘ਚ ਪ੍ਰਸ਼ਾਸਨ ਦੀਆਂ ਟੀਮਾਂ ਨੇ ਮੌਕੇ ‘ਤੇ ਪੁੱਜ ਕੇ ਇਸ ਸ਼ਖ਼ਸ ਨੂੰ ਬਚਾ ਲਿਆ। ਦੱਸਣਯੋਗ ਹੈ ਕਿ ਇਸ ਸ਼ਖ਼ਸ ਦੇ ਘਰ ਪੂਰੀ ਤਰ੍ਹਾਂ ਪਾਣੀ ਭਰ ਗਿਆ ਸੀ। ਪਹਿਲਾਂ ਉਸ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਅਤੇ ਫਿਰ ਵਾਪਸ ਜਦੋਂ ਉਹ ਘਰ ਦਾ ਸਮਾਨ ਲੈਣ ਆਇਆ ਤਾਂ ਹੜ੍ਹ ਦੇ ਪਾਣੀ ‘ਚ ਫਸ ਗਿਆ, ਜਿਸ ਤੋਂ ਬਾਅਦ NDRF ਦੀ ਟੀਮ ਨੇ ਇਸ ਸ਼ਖ਼ਸ ਨੂੰ ਬਚਾ ਲਿਆ।

Facebook Comments

Trending