Connect with us

ਪੰਜਾਬੀ

ਗਲਾਡਾ ਵਲੋਂ ਅੰਗਰੇਜ਼ੀ ਭਾਸ਼ਾ ’ਚ ਫਾਰਮ ਛਪਵਾਉਣ ’ਤੇ ਵਿਰੋਧੀ ਆਗੂਆਂ ਨੇ ਸਰਕਾਰ ਨੂੰ ਘੇਰਿਆ

Published

on

The opposition leaders surrounded the government after Galada printed the form in English language

ਲੁਧਿਆਣਾ : ਇਕ ਪਾਸੇ ਪੰਜਾਬ ਸਰਕਾਰ ਵਲੋਂ ਸਰਕਾਰੀ ਦਫ਼ਤਰਾਂ ’ਚ ਕੰਮ-ਕਾਜ ਲਈ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੂੰ ਵੀ ਦਫ਼ਤਰਾਂ ਦੇ ਬਾਹਰ ਪੰਜਾਬੀ ’ਚ ਆਪਣੇ ਨਾਂ ਅਤੇ ਅਹੁਦੇ ਸਬੰਧੀ ਬੋਰਡ ਲਗਾਉਣ ਦੇ ਹੁਕਮ ਦਿੱਤੇ ਜਾ ਚੁੱਕੇ ਹਨ। ਦੂਜੇ ਪਾਸੇ ਗਲਾਡਾ ਵਲੋਂ ਅੰਗਰੇਜ਼ੀ ਭਾਸ਼ਾ ’ਚ ਫਾਰਮ ਛਪਵਾ ਕੇ ਸਰਕਾਰ ਦੇ ਹੁਕਮਾਂ ਨੂੰ ਅੱਖੋਂ-ਪਰੋਖੇ ਕੀਤਾ ਗਿਆ ਹੈ, ਜਿਸ ਕਰ ਕੇ ਲੋਕਾਂ ’ਚ ਰੋਸ ਵੱਧ ਰਿਹਾ ਹੈ।

ਪੰਜਾਬੀ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਲਈ ਵੱਡੇ-ਵੱਡੇ ਦਾਅਵੇ ਕਰਨ ਵਾਲੀ ਸਰਕਾਰ ਦੀ ਹਾਲਾਤ ਇਹ ਹੈ ਕਿ ਗਲਾਡਾ ਵਰਗਾ ਅਹਿਮ ਵਿਭਾਗ ਸਰਕਾਰ ਦੇ ਹੁਕਮ ਮੰਨਣ ਲਈ ਤਿਆਰ ਨਹੀਂ ਹੈ, ਜਿਸ ਦਾ ਸਬੂਤ ਪੰਜਾਬ ਦੀ ਜਨਤਾ ਲਈ ਮੁਸੀਬਤ ਬਣ ਚੁੱਕੀ ਐੱਨ. ਓ. ਸੀ. ਸਬੰਧੀ ਗਲਾਡਾ ਵਲੋਂ ਛਪਵਾਏ ਫਾਰਮ ਹਨ। ਗਲਾਡਾ ਵਲੋਂ ਅੰਗਰੇਜ਼ੀ ਭਾਸ਼ਾ ’ਚ ਛਪੇ ਇਨ੍ਹਾਂ ਫਾਰਮਾਂ ਨੂੰ ਭਰ ਕੇ ਰੈਵੇਨਿਊ ਵਿਭਾਗ ਕੋਲ ਐੱਨ. ਓ. ਸੀ. ਲਈ ਅਪਲਾਈ ਕਰਨ ਲਈ ਹੈ।

Facebook Comments

Trending