Connect with us

ਪੰਜਾਬੀ

ਨਗਰ ਨਿਗਮ ਚੋਣਾਂ ਲਈ ਮਹਾਨਗਰ ’ਚ ਵਧ ਸਕਦੀ ਹੈ ਵਾਰਡਾਂ ਦੀ ਗਿਣਤੀ

Published

on

The number of wards may increase in the metropolis for the Municipal Corporation elections

ਲੁਧਿਆਣਾ : ਪੰਜਾਬ ਸਰਕਾਰ ਵਲੋਂ ਨਗਰ ਨਿਗਮ ਚੋਣਾਂ ਲਈ ਨਵੇਂ ਸਿਰੇ ਤੋਂ ਵਾਰਡਬੰਦੀ ਕਰਨ ਤੋਂ ਪਹਿਲਾਂ ਵਾਰਡਾਂ ਦੀ ਗਿਣਤੀ ’ਚ ਵਾਧਾ ਨਾ ਕਰਨ ਦਾ ਜੋ ਫੈਸਲਾ ਕੀਤਾ ਗਿਆ ਸੀ, ਉਸ ’ਚ ਆਉਣ ਵਾਲੇ ਦਿਨਾਂ ਦੌਰਾਨ ਬਦਲਾਅ ਹੋ ਸਕਦਾ ਹੈ। ਇੱਥੇ ਦੱਸਣਾ ਉੱਚਿਤ ਹੋਵੇਗਾ ਕਿ ਮੌਜੂਦਾ ਸਮੇਂ ਦੌਰਾਨ ਮਹਾਨਗਰ ’ਚ ਵਾਰਡਾਂ ਦੀ ਗਿਣਤੀ 95 ਹੈ, ਜੋ ਅੰਕੜਾ ਜੇਕਰ 100 ਤੋਂ ਪਾਰ ਹੋ ਗਿਆ ਤਾਂ 2 ਮੇਅਰ ਬਣਾਉਣ ਦਾ ਨਿਯਮ ਹੈ .

ਜਿਸ ਦੇ ਮੱਦੇਨਜ਼ਰ ਲੋਕਲ ਬਾਡੀਜ਼ ਵਿਭਾਗ ਵਲੋਂ ਨਵੇਂ ਸਿਰੇ ਤੋਂ ਵਾਰਡਬੰਦੀ ਕਰਨ ਦੀ ਪ੍ਰਕਿਰਿਆ ਦੌਰਾਨ ਵਾਰਡਾਂ ਦੀ ਗਿਣਤੀ ’ਚ ਇਜ਼ਾਫਾ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਆਧਾਰ ’ਤੇ ਚੱਲ ਰਹੀ ਨਵੇਂ ਸਿਰੇ ਤੋਂ ਵਾਰਡਬੰਦੀ ਕਰਨ ਦੀ ਪ੍ਰਕਿਰਿਆ ਤਹਿਤ ਹੁਣ ਤੱਕ ਆਬਾਦੀ ਦੇ ਅੰਕੜੇ ਦੇ ਆਧਾਰ ’ਤੇ ਵਾਰਡਾਂ ਦੀ ਬਾਊਂਡਰੀ ਫਿਕਸ ਕਰਨ ਦੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ

ਇਸ ਸਬੰਧੀ ਇਹ ਗੱਲ ਸਾਹਮਣੇ ਆਈ ਹੈ ਕਿ ਵਿਧਾਇਕਾਂ ਵਲੋਂ ਜਿਸ ਤਰ੍ਹਾਂ ਵਾਰਡਾਂ ਦੀ ਬਾਊਂਡਰੀ ਤੈਅ ਕੀਤੀ ਗਈ ਹੈ ਅਤੇ ਐੱਸ. ਸੀ., ਬੀ. ਸੀ. ਵਾਰਡਾਂ ਦੀ ਰਿਜ਼ਰਵੇਸ਼ਨ ਕਰਨ ਦੀ ਸਿਫਾਰਸ਼ ਕੀਤੀ ਜਾ ਰਹੀ ਹੈ, ਉਸ ਮੁਤਾਬਕ ਨਵੇਂ ਸਿਰੇ ਤੋਂ ਵਾਰਡਬੰਦੀ ਫਾਈਨਲ ਕਰਨ ਲਈ ਵਾਰਡਾਂ ਦੀ ਗਿਣਤੀ ’ਚ ਵਾਧਾ ਹੋ ਸਕਦਾ ਹੈ। ਸੂਤਰਾਂ ਮੁਤਾਬਕ ਇਹ ਅੰਕੜਾ 100 ਤੋਂ ਪਾਰ ਨਹੀਂ ਹੋਵੇਗਾ ਅਤੇ ਹਲਕਾ ਵੈਸਟ, ਸਾਊਥ ਅਤੇ ਆਤਮ ਨਗਰ ਦੇ ਵਾਰਡਾਂ ਦੀ ਗਿਣਤੀ ’ਚ 1-1 ਦਾ ਵਾਧਾ ਕਰਨ ਲਈ ਅੰਦਰਖਾਤੇ ਤਕਨੀਕੀ ਅਤੇ ਕਾਨੂੰਨੀ ਮਾਹਿਰਾਂ ਦੀ ਸਲਾਹ ਲਈ ਜਾ ਰਹੀ ਹੈ।

Facebook Comments

Trending