Connect with us

ਪੰਜਾਬ ਨਿਊਜ਼

PSEB ਦਾ ਨਵਾਂ ਫ਼ਰਮਾਨ, ਹੁਣ ਪ੍ਰੀਖਿਆਵਾਂ ਨੂੰ ਲੈ ਕੇ ਜਾਰੀ ਕਰ ਦਿੱਤੇ ਇਹ ਨਿਰਦੇਸ਼

Published

on

The new decree of PSEB, now these instructions have been issued regarding the examinations

ਲੁਧਿਆਣਾ : 12ਵੀਂ ਜਮਾਤ ਦਾ ਅੰਗਰੇਜ਼ੀ ਵਿਸ਼ੇ ਦਾ ਪ੍ਰਸ਼ਨ-ਪੱਤਰ ਲੀਕ ਹੋਣ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਬੜੀ ਹੀ ਚੌਕਸੀ ਵਰਤ ਰਿਹਾ ਹੈ। ਇਸੇ ਲੜੀ ਦੇ ਤਹਿਤ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਫਰਵਰੀ-ਮਾਰਚ 2023 ਦੀਆਂ ਸਲਾਨਾ ਪ੍ਰੀਖਿਆਵਾਂ ਦੇ ਸੰਚਾਲਨ ਸਬੰਧੀ ਬੋਰਡ ਵੱਲੋਂ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਨ੍ਹਾਂ ‘ਚ ਕਿਹਾ ਗਿਆ ਹੈ ਕਿ ਹੁਣ ਬੋਰਡ ਵੱਲੋਂ ਭੇਜੇ ਗਏ ਪ੍ਰਸ਼ਨ-ਪੱਤਰਾਂ ਦਾ ਸੀਲਬੰਦ ਪੈਕੇਟ ਖੋਲ੍ਹਣ ਸਮੇਂ ਡਿਪਟੀ ਸੁਪਰੀਡੈਂਟ, ਦੋ ਨਿਗਰਾਨ ਅਤੇ ਪ੍ਰੀਖਿਆ ਵਾਲੇ ਦਿਨ ਵਿਸ਼ੇ ਦੇ ਪਹਿਲੇ ਅੱਖਰ ਅਤੇ ਉਸ ਦਿਨ ਦੇ ਨਾਮ ਦੇ ਪਹਿਲੇ ਅੱਖਰ ਤੋਂ ਸ਼ੁਰੂ ਹੋਣ ਵਾਲੇ ਪ੍ਰੀਖਿਆਰਥੀਆਂ ਵਿਚੋਂ ਇਕ ਮੁੰਡਾ ਅਤੇ ਇਕ ਕੁੜੀ ਦੇ ਪ੍ਰਸ਼ਨ-ਪੱਤਰ ਦੇ ਪੈਕੇਟ ਦੇ ਬਾਹਰ ਸਾਈਨ ਕਰਵਾਏ ਜਾਣ।

ਇਹੀ ਨਹੀਂ, ਜੇਕਰ ਉਕਤ ਉਪਲੱਬਧ ਨਹੀਂ ਹਨ ਤਾਂ ਪਹਿਲਾਂ ਕਮਰੇ ‘ਚ ਸਭ ਤੋਂ ਪਹਿਲਾਂ ਅਤੇ ਆਖ਼ਰੀ ਪ੍ਰੀਖਿਆਰਥੀ ਦੇ ਦਸਤਖ਼ਤ ਕਰਵਾਉਣੇ ਯਕੀਨੀ ਬਣਾਏ ਜਾਣ। ਬੋਰਡ ਨੇ ਕਿਹਾ ਕਿ ਪ੍ਰੀਖਿਆਰਥੀਆਂ ਦੇ ਦਸਤਖ਼ਤ ਕਰਵਾਉਣ ਦੇ ਨਾਲ ਸੀਲਬੰਦ ਪੈਕੇਟ ’ਤੇ ਪ੍ਰੀਖਿਆਰਥੀਆਂ ਦਾ ਨਾਮ ਅਤੇ ਰੋਲ ਨੰਬਰ ਵੀ ਲਿਖਿਆ ਜਾਵੇ। ਜੇਕਰ ਪ੍ਰੀਖਿਆ ਕੇਂਦਰ ‘ਚ ਇਕ ਹੀ ਕਮਰਾ ਹੈ ਤਾਂ ਕਮਰੇ ‘ਚ 2 ਪ੍ਰੀਖਿਆਰਥੀਆਂ ਦੇ ਦਸਤਖ਼ਤ ਯਕੀਨੀ ਬਣਾਏ ਜਾਣ।

Facebook Comments

Trending