ਲੁਧਿਆਣਾ : ਮਹਾਨਗਰ ’ਚ ਪਿਛਲੇ ਦਿਨੀਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ 100 ਕਰੋੜ ਦਾ ਜੁਰਮਾਨਾ ਲਾਉਣ ਦੀ ਕਾਰਵਾਈ ਕੀਤੀ ਗਈ ਉਥੇ ਨਗਰ ਨਿਗਮ ਨੂੰ ਤਾਜਪੁਰ ਰੋਡ ਸਥਿਤ ਡੰਪ ਨੇੜੇ ਰਹਿ ਰਹੇ ਝੁੱਗੀ ਵਾਲਿਆਂ ਦੇ ਪੁਨਰਵਾਸ ਦਾ ਇੰਤਜ਼ਾਮ ਕਰਨਦੇ ਨਿਰਦੇਸ਼ ਦਿੱਤੇ ਗਏ ਹਨ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਅਪ੍ਰੈਲ ਦੌਰਾਨ ਡੰਪ ਦੇ ਨੇੜੇ ਸਥਿਤ ਝੁੱਗੀ ’ਚ ਅੱਗ ਲੱਗਣ ਦੀ ਵਜ੍ਹਾ ਨਾਲ ਇਕ ਹੀ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਹੋ ਗਈ ਸੀ।
ਐੱਨ. ਜੀ. ਟੀ. ਦੀ ਮਾਨੀਟਰਿਗ ਕਮੇਟੀ ਵਲੋਂ ਦਿੱਤੀ ਗਈ ਰਿਪੋਰਟ ਮੁਤਾਬਕ ਝੁੱਗੀ ਵਾਲਿਆਂ ’ਚ ਜ਼ਿਆਦਾਤਰ ਕੂੜਾ ਚੁਗਣ ਵਾਲੇ ਲੋਕ ਹਨ, ਜਿਨ੍ਹਾਂ ਕੋਲ ਬਿਜਲੀ-ਪਾਣੀ ਦੀ ਸੁਵਿਧਾ ਨਹੀਂ ਹੈ ਅਤੇ ਜਿਸ ਜਗ੍ਹਾ ਰਹਿ ਰਹੇ ਹਨ ਉਹ ਝੁੱਗੀਆਂ ਸੁਕੇ ਘਾਹ ਅਤੇ ਤਿਰਪਾਲ ਦੀਆਂ ਬਣੀਆਂ ਹਨ। ਉਥੇ ਭਾਰੀ ਮਾਤਰਾ ਵਿਚ ਵਿਚ ਪਲਾਸਟਿਕ ਅਤੇ ਹੋਰ ਜਲਣਸ਼ੀਲ ਮਟੀਰੀਅਲ ਹੋਣ ਦੀ ਵਜ੍ਹਾ ਨਾਲ ਅੱਗ ਦੀ ਛੋਟੀ ਜਿਹੀ ਚਿੰਗਾਰੀ ਆਉਣ ’ਤੇ ਵੀ ਕੋਈ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।