Connect with us

ਖੇਡਾਂ

ਲੁਧਿਆਣਾ ਦੇ 12 ਰਾਸ਼ਟਰੀ ਖੇਡਾਂ ਦੇ ਤਮਗਾ ਜੇਤੂਆਂ ਨੂੰ 54 ਲੱਖ ਦੀ ਇਨਾਮ ਰਾਸ਼ੀ ਨਾਲ ਕੀਤਾ ਸਨਮਾਨਿਤ

Published

on

The medal winners of 12 national games of district Ludhiana were honored with a cash prize of 54 lakh rupees

ਲੁਧਿਆਣਾ :  ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵਲੋਂ ਹਾਲ ਹੀ ਵਿੱਚ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ 12 ਰਾਸ਼ਟਰੀ ਖੇਡਾਂ ਦੇ ਤਮਗਾ ਜੇਤੂ ਖਿਡਾਰੀਆਂ ਨੂੰ ਉਨ੍ਹਾਂ ਦੀ ਮਿਸਾਲੀ ਖੇਡ ਵਜੋਂ 54 ਲੱਖ ਰੁਪਏ ਦੀ ਨਕਦ ਇਨਾਮ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।

ਸੋਨ ਤਮਗਾ ਜੇਤੂਆਂ ਨੂੰ ਪੰਜ-ਪੰਜ ਲੱਖ ਰੁਪਏ ਨਾਲ ਸਨਮਾਨਿਤ ਕੀਤਾ ਗਿਆ ਹੈ ਜਦਕਿ ਚਾਂਦੀ ਦਾ ਤਗਮਾ ਜੇਤੂਆਂ ਅਤੇ ਕਾਂਸੀ ਤਮਗਾ ਜੇਤੂਆਂ ਨੂੰ ਕ੍ਰਮਵਾਰ ਤਿੰਨ ਲੱਖ ਅਤੇ ਦੋ ਲੱਖ ਰੁਪਏ ਨਾਲ ਸਨਮਾਨਿਤ ਕੀਤਾ ਗਿਆ ਹੈ।

ਨਿਸ਼ਾਨੇਬਾਜ਼ ਅਮਰਿੰਦਰ ਸਿੰਘ ਚੀਮਾ ਨੂੰ ਦੋ ਸੋਨ ਤਗਮੇ ਜਿੱਤਣ ‘ਤੇ 10 ਲੱਖ ਰੁਪਏ ਨਕਦ ਇਨਾਮ ਰਾਸ਼ੀ ਨਾਲ ਨਿਵਾਜਿਆ ਗਿਆ ਜਦਕਿ ਮੁੱਕੇਬਾਜ਼ ਸਿਮਰਨਜੀਤ ਕੌਰ, ਸਾਈਕਲਿਸਟ ਹਰਸ਼ਵੀਰ ਸੇਖੋਂ (ਰੋਡ ਈਵੈਂਟ 119-ਕਿਲੋਮੀਟਰ ਮਾਸ ਸਟਾਰਟ), ਸਾਫਟਬਾਲ ਖਿਡਾਰਨਾਂ ਮਮਤਾ ਮਿਨਹਾਸ ਅਤੇ ਮਨੀਸ਼ਾ ਕੁਮਾਰੀ ਅਤੇ ਵੇਟਲਿਫਟਰ ਵਿਪਨ ਕੁਮਾਰ ਨੂੰ 5-5 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ।

ਮੁੱਕੇਬਾਜ਼ ਮਨਦੀਪ ਕੌਰ, ਬਾਸਕਟਬਾਲ ਖਿਡਾਰੀ ਨਵਕਰਮਣ ਸਿੰਘ, ਹਰਸ਼ਵੀਰ ਸੇਖੋਂ (4 ਕਿਲੋਮੀਟਰ ਟੀਮ ਪਰਸੂਟ), ਸਾਈਕਲਿਸਟ ਰਾਜਬੀਰ ਸਿੰਘ ਅਤੇ ਰੋਵਰ ਜਸਪ੍ਰੀਤ ਸਿੰਘ ਨੂੰ ਰਾਸ਼ਟਰੀ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਣ ਲਈ ਤਿੰਨ-ਤਿੰਨ ਲੱਖ ਰੁਪਏ ਦਿੱਤੇ।

ਕਾਂਸੀ ਤਮਗਾ ਜੇਤੂ ਬਾਸਕਟਬਾਲ ਖਿਡਾਰੀ ਕਰਨਦੀਪ ਸਿੰਘ ਅਤੇ ਵੇਟਲਿਫਟਰ ਦਵਿੰਦਰ ਕੌਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ 2 ਲੱਖ ਰੁਪਏ ਦਾ ਨਕਦ ਪੁਰਸਕਾਰ ਦਿੱਤਾ ਗਿਆ।

ਖਿਡਾਰੀਆਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਕੌਮੀ ਖੇਡਾਂ ਵਿੱਚ ਆਪਣੇ ਪ੍ਰਦਰਸ਼ਨ ਨਾਲ ਸੂਬੇ ਦਾ ਅਤੇ ਵਿਸ਼ੇਸ਼ ਤੌਰ ‘ਤੇ ਲੁਧਿਆਣਾ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਲਈ ਵਚਨਬੱਧ ਹੈ ਅਤੇ ਪੰਜਾਬ ਨੂੰ ਖੇਡਾਂ ਵਿੱਚ ਮੋਹਰੀ ਸੂਬਾ ਬਣਾਉਣ ਲਈ ਹਰ ਕਦਮ ਚੁੱਕ ਰਹੀ ਹੈ।

Facebook Comments

Trending