Connect with us

ਪੰਜਾਬੀ

ਲੋਕ ਇਨਸਾਫ਼ ਪਾਰਟੀ ਦਾ ਮੁੱਖ ਏਜੰਡਾ ਹੀ ਲੋਕ ਸੇਵਾ ਅਤੇ ਭਿ੍ਸ਼ਟਾਚਾਰ ਮੁਕਤ ਪ੍ਰਸਾਸ਼ਨ – ਬੈਂਸ

Published

on

The main agenda of the Lok Insaf Party is public service and corruption free administration - Bains

ਲੁਧਿਆਣਾ : ਹਲਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵਾਰਡ ਨੰਬਰ 37 ਵਿਚ ਕੌਂਸਲਰ ਕੋਟੇ ‘ਚੋਂ 36 ਲੱਖ ਦੀ ਲਾਗਤ ਨਾਲ ਨਿਊ ਅਮਰ ਨਗਰ ਦੀ ਗਲੀ ਨੰਬਰ 8, 9, 10 ਡਾਬਾ ਕਾਲੋਨੀ ਦੀ ਗਲੀ ਨੰਬਰ 4/7 ਅਤੇ 4 ਨੂੰ ਆਰ.ਐਮ.ਸੀ ਨਾਲ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ।

ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਬੈਂਸ ਨੇ ਕਿਹਾ ਕਿ ਹਰ ਨੁਮਾਇੰਦਾ ਤੁਹਾਡੀਆਂ ਵੋਟਾਂ ਨਾਲ ਹੀ ਵਿਧਾਇਕ ਤੇ ਕੌਂਸਲਰ ਬਣਦਾ ਹੈ ਅਤੇ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਇਲਾਕਾ ਨਿਵਾਸੀਆਂ ਦੀ ਆਵਾਜ ਬਣ ਕੇ ਵੱਧ ਤੋ ਵੱਧ ਵਿਕਾਸ ਕਾਰਜ ਕਰਵਾਉਦੇ ਹੋਏ ਤੁਹਾਡੇ ਨਿੱਜੀ ਕੰਮ ਵੀ ਪਹਿਲ ਦੇ ਆਧਾਰ ‘ਤੇ ਕਰਵਾਈਏ ਕਿਉਂਕਿ ਹਲਕਾ ਨਿਵਾਸੀ ਸਾਡੇ ਪਰਿਵਾਰਿਕ ਮੈਂਬਰਾਂ ਵਾਂਗ ਹਨ।

ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦਾ ਮੁੱਖ ਏਜੰਡਾ ਹੀ ਲੋਕ ਸੇਵਾ ਅਤੇ ਭਿ੍ਸ਼ਟਾਚਾਰ ਮੁਕਤ ਪ੍ਰਸਾਸ਼ਨ ਹੈ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਵਿਧਾਇਕ ਬੈਂਸ ਤੇ ਕੌਂਸਲਰ ਲੌਟੇ ਦਾ ਧੰਨਵਾਦ ਕੀਤਾ।

Facebook Comments

Trending