ਪੰਜਾਬੀ
ਸ਼ਹੀਦ ਹੌਲਦਾਰ ਮਨਦੀਪ ਸਿੰਘ ਦੀ ਹੋਈ ਅੰਤਿਮ ਅਰਦਾਸ
Published
2 years agoon

ਲੁਧਿਆਣਾ : ਭਾਰਤੀ ਫੌਜ ਦੀ 49 ਆਰ.ਆਰ (ਸਿਖਲਾਈ) ਬਟਾਲੀਅਨ ਦੇ ਹੌਲਦਾਰ ਮਨਦੀਪ ਸਿੰਘ ਜਿਨ੍ਹਾਂ ਦੀ 20 ਅਪ੍ਰੈਲ ਨੂੰ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲੇ ਦੌਰਾਨ ਸ਼ਹੀਦੀ ਹੋਈ ਸੀ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਅੰਤਿਮ ਅਰਦਾਸ ਪਿੰਡ ਚਣਕੋਈਆਂ ਕਲਾਂ (ਪਾਇਲ) ਜਿ਼ਲ੍ਹਾ ਲੁਧਿਆਣਾ ਵਿਖੇ ਹੋਈ।
ਇਸ ਮੌਕੇ ਪੰਜਾਬ ਸਰਕਾਰ ਦੀ ਤਰਫੋਂ ਹਲਕਾ ਪਾਇਲ ਦੇ ਵਿਧਾਇਕ ਸ੍ਰੀ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਉਪ ਮੰਡਲ ਮੈਜਿਸਟਰੇਟ ਸ੍ਰੀਮਤੀ ਜਸਲੀਨ ਕੌਰ ਭੁੱਲਰ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸੀਨੀਅਰ ਪੁਲਿਸ ਕਪਤਾਨ ਖੰਨਾ ਅਮਨੀਤ ਕੋਂਡਲ ਨੇ ਸ਼ਹੀਦ ਹੌਲਦਾਰ ਮਨਦੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਐਮ.ਪੀ ਡਾ. ਅਮਰ ਸਿੰਘ, ਸੂਬੇਦਾਰ ਮੇਜਰ ਅਸ਼ੋਕ ਸਿੰਘ, ਸਮਾਜਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਵੱਲੋਂ ਵੀ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।


You may like
-
ਭਾਰਤੀ ਫੌਜ ‘ਚ ਭਰਤੀ ਹੋਏ ਅਗਨੀਵੀਰ ਲਈ ਖਾਸ ਖਬਰ, ਜਲਦੀ ਕਰੋ ਇਹ ਕੰਮ
-
ਦੁਸ਼ਮਣਾਂ ਦੀ ਹੂ ਖੇਰ ਨਹੀਂ, ਇੱਕ ਵਾਰ ਵਿੱਚ 33 ਰਾਉਂਡ… ਭਾਰਤੀ ਫੌਜ ਨੂੰ ਮਿਲੀ ਸਵਦੇਸ਼ੀ ASMI ਪਿਸਤੌਲ
-
ਆਰਮੀ ਅਗਨੀਵੀਰ ਭਰਤੀ ਰੈਲੀ ਦਾ ਆਯੋਜਨ 12 ਤੋਂ 15 ਸਤੰਬਰ ਤੱਕ
-
ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਪਤਨੀ ਨਾਲ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ
-
ਹੇਮਕੁੰਟ ਸਾਹਿਬ ਯਾਤਰਾ 20 ਮਈ ਤੋਂ ਸ਼ੁਰੂ, 15 ਫੁੱਟ ਉੱਚੀ ਬਰਫ ਦੀ ਚਾਦਰ ‘ਚ ਫੌਜ ਦੇ ਜਵਾਨ ਬਣਾ ਰਹੇ ਰਸਤਾ
-
ਫੌਜ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦੀ ਮੁਫਤ ਤਿਆਰੀ ਸੁਰੂ