Connect with us

ਪੰਜਾਬ ਨਿਊਜ਼

ਕੋਲਕਾਤਾ-ਅੰਮ੍ਰਿਤਸਰ ਰੇਲਗੱਡੀ 30 ਮਿੰਟਾਂ ਤੱਕ ਗਲਤ ਦਿਸ਼ਾ ‘ਚ ਚਲਦੀ ਰਹੀ, ਇਸ ਤਰ੍ਹਾਂ ਟਲਿਆ ਵੱਡਾ ਹਾਦਸਾ

Published

on

ਆਪਣੇ ਵਿਸ਼ਾਲ ਨੈੱਟਵਰਕ ਲਈ ਜਾਣੀ ਜਾਂਦੀ ਭਾਰਤੀ ਰੇਲਵੇ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਹਾਲ ਹੀ ‘ਚ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਰੇਲਵੇ ਦੀ ਸੁਰੱਖਿਆ ਅਤੇ ਪ੍ਰਬੰਧਨ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਕੋਲਕਾਤਾ ਤੋਂ ਅੰਮ੍ਰਿਤਸਰ ਜਾ ਰਹੀ ਰੇਲਗੱਡੀ ਜਲੰਧਰ ਸਟੇਸ਼ਨ ਤੋਂ 30 ਮਿੰਟ ਬਾਅਦ ਗਲਤ ਦਿਸ਼ਾ ਵੱਲ ਵਧਣ ਕਾਰਨ ਹਾਦਸੇ ਤੋਂ ਬੱਚ ਗਈ। ਹੈਰਾਨੀ ਦੀ ਗੱਲ ਇਹ ਰਹੀ ਕਿ ਕਰੀਬ ਅੱਧੇ ਘੰਟੇ ਬਾਅਦ ਨਕੋਰਦਾ ਜੰਕਸ਼ਨ ‘ਤੇ ਪਹੁੰਚ ਕੇ ਟਰੇਨ ਡਰਾਈਵਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਇਸ ਤੋਂ ਬਾਅਦ ਇੰਜਣ ਬਦਲਿਆ ਗਿਆ ਅਤੇ ਟਰੇਨ ਨੂੰ ਸਹੀ ਦਿਸ਼ਾ ‘ਚ ਵਾਪਸ ਲਿਆਂਦਾ ਗਿਆ। ਇਸ ਦੌਰਾਨ ਟਰੇਨ ‘ਚ ਸਫਰ ਕਰ ਰਹੇ ਯਾਤਰੀ ਬੇਹੱਦ ਪਰੇਸ਼ਾਨ ਹੋ ਗਏ ਅਤੇ ਕਈਆਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।

ਇਸ ਦੇ ਨਾਲ ਹੀ ਵਰਿੰਦਾਵਨ ਰੇਲਵੇ ਸਟੇਸ਼ਨ ਤੋਂ ਕਰੀਬ 800 ਮੀਟਰ ਅੱਗੇ ਇੱਕ ਮਾਲ ਗੱਡੀ ਦੇ 25 ਡੱਬੇ ਪਟੜੀ ਤੋਂ ਉਤਰ ਗਏ। ਇਹ ਮਾਲ ਗੱਡੀ ਕੋਲਾ ਲੈ ਕੇ ਜਾ ਰਹੀ ਸੀ ਅਤੇ ਘਟਨਾ ਬੁੱਧਵਾਰ ਸ਼ਾਮ ਕਰੀਬ 8 ਵਜੇ ਵਾਪਰੀ।ਇਸ ਹਾਦਸੇ ਕਾਰਨ ਰੇਲ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ, ਜਿਸ ਕਾਰਨ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਰੇਲਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ। ਵ੍ਰਿੰਦਾਵਨ ਰੇਲਵੇ ਸਟੇਸ਼ਨ ਮਥੁਰਾ ਜ਼ਿਲ੍ਹੇ ਵਿੱਚ ਪੈਂਦਾ ਹੈ, ਜੋ ਕਿ ਇੱਕ ਪ੍ਰਮੁੱਖ ਰੇਲ ਮਾਰਗ ਹੈ।

ਅਜਿਹੀ ਹੀ ਇੱਕ ਘਟਨਾ ਬਿਹਾਰ ਦੇ ਮੁਜ਼ੱਫਰਪੁਰ ਵਿੱਚ ਸਾਹਮਣੇ ਆਈ ਹੈ, ਜਿੱਥੇ ਨਰਾਇਣਪੁਰ ਅਨੰਤ ਸਟੇਸ਼ਨ ਨੇੜੇ ਇੱਕ ਮਾਲ ਗੱਡੀ ਦੇ 4 ਡੱਬੇ ਪਟੜੀ ਤੋਂ ਉਤਰ ਗਏ।ਹਾਲਾਂਕਿ ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਲਗਭਗ 13 ਟਰੇਨਾਂ ਨੂੰ ਮੋੜਨਾ ਪਿਆ ਅਤੇ 3 ਟਰੇਨਾਂ ਨੂੰ ਥੋੜ੍ਹੇ ਸਮੇਂ ਲਈ ਰੋਕਣਾ ਪਿਆ। ਇਨ੍ਹਾਂ ਵਿੱਚ ਭਾਗਲਪੁਰ-ਮੁਜ਼ੱਫਰਪੁਰ ਐਕਸਪ੍ਰੈਸ ਅਤੇ ਸਮਸਤੀਪੁਰ-ਸੀਵਾਨ ਪੈਸੰਜਰ ਟਰੇਨ ਸ਼ਾਮਲ ਹਨ।ਇਨ੍ਹਾਂ ਘਟਨਾਵਾਂ ਨੇ ਰੇਲਵੇ ਦੇ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਯਾਤਰੀਆਂ ‘ਚ ਅਸੁਰੱਖਿਆ ਦੀ ਭਾਵਨਾ ਵਧਦੀ ਜਾ ਰਹੀ ਹੈ।

 

Facebook Comments

Trending