Connect with us

ਪੰਜਾਬੀ

ਫੁੱਲਗੋਭੀ ‘ਚ ਲੁਕਿਆ ਹੈ ਸਿਹਤ ਦਾ ਰਾਜ, ਅੱਜ ਤੋਂ ਹੀ ਆਪਣੀ ਡਾਇਟ ‘ਚ ਕਰੋ ਸ਼ਾਮਿਲ

Published

on

The kingdom of health is hidden in cauliflower, add it to your diet from today

ਫੁੱਲ ਗੋਭੀ ਇਕ ਅਜਿਹੀ ਸਬਜ਼ੀ ਹੈ ਜੋ ਜ਼ਿਆਦਾਤਰ ਲੋਕ ਪਸੰਦ ਕਰਦੇ ਹਨ। ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਫੁੱਲਗੋਭੀ ਨੂੰ ਬਹੁਤ ਚਾਅ ਨਾਲ ਸਬਜ਼ੀ ਤੋਂ ਇਲਾਵਾ ਪਰੌਂਠੇ ਅਤੇ ਪਕੌੜੇ ਬਣਾ ਕੇ ਖਾਣਾ ਪਸੰਦ ਕਰਦੇ ਹਨ। ਇਹ ਨਾ ਸਿਰਫ ਖਾਣ ‘ਚ ਟੇਸਟੀ ਹੁੰਦੇ ਹਨ ਬਲਕਿ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਫੁੱਲ ਗੋਭੀ ‘ਚ ਪ੍ਰੋਟੀਨ, ਕਾਰਬੋਹਾਈਡਰੇਟ, ਆਇਰਨ, ਕੈਲਸ਼ੀਅਮ ਅਤੇ ਫਾਸਫੋਰਸ ਦੇ ਨਾਲ-ਨਾਲ ਵਿਟਾਮਿਨ ਏ, ਵਿਟਾਮਿਨ ਬੀ, ਵਿਟਾਮਿਨ ਸੀ ਅਤੇ ਪੋਟਾਸ਼ੀਅਮ ਹੁੰਦਾ ਹੈ, ਜੋ ਕਈ ਬਿਮਾਰੀਆਂ ਨਾਲ ਲੜਨ ‘ਚ ਮਦਦਗਾਰ ਹੁੰਦਾ ਹੈ।

ਵਜ਼ਨ ਘਟਾਉਣਾ : ਜੇਕਰ ਤੁਸੀਂ ਵਧਦੇ ਵਜ਼ਨ ਤੋਂ ਪਰੇਸ਼ਾਨ ਹੋ ਅਤੇ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਫੁੱਲ ਗੋਭੀ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਫੁੱਲ ਗੋਭੀ ‘ਚ ਫਾਈਬਰ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ ਜੋ ਭਾਰ ਨੂੰ ਕੰਟਰੋਲ ਕਰਨ ‘ਚ ਮਦਦਗਾਰ ਸਾਬਤ ਹੁੰਦੀ ਹੈ।

ਹਾਰਟ ਕੇਅਰ : ਫੁੱਲਗੋਭੀ ‘ਚ ਪੋਟਾਸ਼ੀਅਮ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਦਿਲ ਦੀਆਂ ਧਮਨੀਆਂ ‘ਚ ਖੂਨ ਬਲਾਕ ਹੋਣ ਤੋਂ ਬਚਾਉਂਦਾ ਹੈ ਅਤੇ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ। ਇਸ ਦੇ ਸੇਵਨ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ। ਇਸ ‘ਚ ਮੌਜੂਦ ਐਲੀਸਿਨ ਨਾਂ ਦਾ ਤੱਤ ਦਿਲ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ।

ਕੈਂਸਰ ਤੋਂ ਬਚਾਅ : ਫਾਈਬਰ ਨਾਲ ਭਰਪੂਰ ਫੁੱਲਗੋਭੀ ਸਰੀਰ ਨੂੰ ਕੋਲਨ ਕੈਂਸਰ ਤੋਂ ਬਚਾਉਂਦੀ ਹੈ। ਇਸ ਤੋਂ ਇਲਾਵਾ ਇਸ ‘ਚ ਇੰਡੋਲ 3 ਕਾਰਬਿਨੋਲ ਨਾਂ ਦਾ ਤੱਤ ਮੌਜੂਦ ਹੁੰਦਾ ਹੈ ਜੋ ਸਰੀਰ ‘ਚ ਐਸਟ੍ਰੋਜਨ ਨੂੰ ਘੱਟ ਕਰਦਾ ਹੈ, ਇਸ ਨਾਲ ਔਰਤਾਂ ‘ਚ ਬ੍ਰੈਸਟ ਕੈਂਸਰ ਦਾ ਖਤਰਾ ਵੀ ਘੱਟ ਹੁੰਦਾ ਹੈ।

ਪ੍ਰੇਗਨੈਂਟ ਔਰਤਾਂ ਲਈ ਫਾਇਦੇਮੰਦ : ਫੁੱਲਗੋਭੀ ‘ਚ ਮੌਜੂਦ ਫੋਲੇਟ ਸੈੱਲਾਂ ਦੇ ਵਾਧੇ ‘ਚ ਮਦਦ ਕਰਦਾ ਹੈ ਇਸ ਲਈ ਇਹ ਅਣਜੰਮੇ ਬੱਚੇ ਦੇ ਵਿਕਾਸ ਲਈ ਜ਼ਰੂਰੀ ਹੈ। ਇਸ ‘ਚ ਵਿਟਾਮਿਨ ਬੀ ਵੀ ਭਰਪੂਰ ਹੁੰਦਾ ਹੈ ਜੋ ਨਿਊਰਲ ਟਿਊਬ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣ ‘ਚ ਮਦਦ ਕਰਦਾ ਹੈ।

ਪਾਚਨ ਤੰਤਰ ਮਜ਼ਬੂਤ : ਫੁੱਲਗੋਭੀ ‘ਚ ਮੌਜੂਦ ਫਾਈਬਰ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਕਬਜ਼, ਗੈਸ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਸਕਿਨ ਅਤੇ ਵਾਲਾਂ ਲਈ ਪ੍ਰਭਾਵਸ਼ਾਲੀ ਫੁੱਲਗੋਭੀ ‘ਚ ਵਿਟਾਮਿਨ ਸੀ ਹੁੰਦਾ ਹੈ ਜੋ ਕਲੋਨ ਦੇ ਉਤਪਾਦਨ ਦੀ ਮਾਤਰਾ ਨੂੰ ਵਧਾਉਂਦਾ ਹੈ। ਇਹ ਕੋਲੇਜਨ ਐਂਟੀਆਕਸੀਡੈਂਟ ਵਜੋਂ ਕੰਮ ਕਰਦਾ ਹੈ ਅਤੇ ਤੁਹਾਡੀ ਸਕਿਨ ਨੂੰ ਨਮੀ ਵਾਲਾ ਰੱਖਦਾ ਹੈ। ਜਿਸ ਕਾਰਨ ਸਕਿਨ ‘ਤੇ ਦਿਖਾਈ ਦੇਣ ਵਾਲੀਆਂ ਸਮੱਸਿਆਵਾਂ ਜਿਵੇਂ ਕਿ ਡ੍ਰਾਇਨੈੱਸ ਅਤੇ ਝੁਰੜੀਆਂ ਵਧਦੀ ਉਮਰ ਦੇ ਨਾਲ ਘੱਟ ਦਿਖਾਈ ਦਿੰਦੀਆਂ ਹਨ।

Facebook Comments

Trending