ਮਾਛੀਵਾੜਾ : ਮਾਛੀਵਾੜਾ ‘ਚ ਪਤੀ-ਪਤਨੀ ਦੀ ਬਹੁਤ ਹੀ ਘਟੀਆ ਹਰਕਤ ਸਾਹਮਣੇ ਆਈ ਹੈ। ਦੱਸ ਦਈਏ ਕਿ ਮੰਦਰ ‘ਚ ਸ਼ਰਧਾਲੂਆਂ ਵੱਲੋਂ ਬੜੀ ਸ਼ਰਧਾ ਨਾਲ ਚੜ੍ਹਾਏ ਗਏ ਚੜਾਵੇ ਨੂੰ ਚੋਰੀ ਕਰਨ ਵਾਲੇ ਪਤੀ-ਪਤਨੀ ਅੱਜ ਲੋਕਾਂ ਦੇ ਕਾਬੂ ਆ ਗਏ ਅਤੇ ਪੁਲਸ ਦੇ ਹਵਾਲੇ ਕਰ ਦਿੱਤੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਉਧੋਵਾਲ ਦੇ ਰਹਿਣ ਵਾਲੇ ਪਤੀ-ਪਤਨੀ ਨੇ ਖਮਾਣ ਥਾਣਾ ਅਧੀਨ ਪੈਂਦੇ ਪਿੰਡ ਰਾਏਪੁਰ ਰਾਈਆਂ ਦੇ ਇੱਕ ਮੰਦਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਦੋਵੇਂ ਪਤੀ-ਪਤਨੀ ਮੰਦਰ ‘ਚ ਜਾ ਕੇ ਮੱਥਾ ਟੇਕਣ ਤੋਂ ਬਾਅਦ ਪਤੀ ਨੇ ਬੜੀ ਚਲਾਕੀ ਨਾਲ ਮੰਦਰ ‘ਚ ਪਈ ਗੋਲਕ ‘ਚ ਪਈ ਤਾਰਾਂ ‘ਚੋਂ ਪੈਸੇ ਕਢਵਾਉਣੇ ਸ਼ੁਰੂ ਕਰ ਦਿੱਤੇ, ਜਦਕਿ ਪਤਨੀ ਨੇ ਤਿੱਖੀ ਨਜ਼ਰ ਰੱਖੀ ਤਾਂ ਜੋ ਕੋਈ ਨਾ ਆ ਸਕੇ।
ਇਨ੍ਹਾਂ ਦੋਵਾਂ ਪਤੀ-ਪਤਨੀ ਵੱਲੋਂ ਮੰਦਰ ‘ਚ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਇਹ ਦੋਵੇਂ ਪਤੀ-ਪਤਨੀ ਬੀਤੇ ਦਿਨ ਮਾਛੀਵਾੜਾ ਥਾਣੇ ਅਧੀਨ ਪੈਂਦੇ ਪਿੰਡ ਸ਼ੇਰਪੁਰ ਬੇਟ ਦੇ ਮੰਦਰ ਵਿੱਚ ਵੀ ਚੋਰੀ ਕਰਨ ਆਏ ਸਨ ਪਰ ਉੱਥੇ ਲੋਕਾਂ ਨੇ ਇਨ੍ਹਾਂ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ। ਪੁਲਸ ਨੂੰ ਪਤਾ ਲੱਗਾ ਕਿ ਇਨ੍ਹਾਂ ਨੇ ਖਮਾਣੋਂ ਥਾਣਾ ਅਧੀਨ ਪੈਂਦੇ ਰਾਏਪੁਰ ਰਾਇਆਂ ਸਥਿਤ ਮੰਦਰ ‘ਚ ਚੋਰੀ ਕੀਤੀ ਹੈ, ਜਿਸ ‘ਤੇ ਪੁਲਸ ਨੂੰ ਸੂਚਨਾ ਦਿੱਤੀ ਗਈ।ਖਮਾਣੋਂ ਪੁਲੀਸ ਅੱਜ ਇਸ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਗਈ ਹੈ। ਜੇਕਰ ਪੁਲਿਸ ਫੜੇ ਗਏ ਪਤੀ-ਪਤਨੀ ਤੋਂ ਬਾਰੀਕੀ ਨਾਲ ਪੁੱਛਗਿੱਛ ਕਰੇ ਤਾਂ ਪੁੱਛਗਿੱਛ ਦੌਰਾਨ ਧਾਰਮਿਕ ਸਥਾਨਾਂ ਤੋਂ ਹੋਈਆਂ ਚੋਰੀਆਂ ਦਾ ਖੁਲਾਸਾ ਹੋ ਸਕਦਾ ਹੈ।