ਮੋਗਾ : ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਨੇ ਅੱਜ ਕਾਂਗਰਸ ਦਾ ਪੱਲਾ ਫੜ੍ਹ ਲਿਆ ਹੈ। ਹਾਲ ਹੀ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੋਨੂੰ ਸੂਦ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਾਲਵਿਕਾ ਸੂਦ ਸੱਚਰ ਦੇ ਘਰ ਪਹੁੰਚੇ ਜਿਨ੍ਹਾਂ ਨੇ ਉਸ ਨੂੰ ਕਾਂਗਰਸ ‘ਚ ਸ਼ਾਮਲ ਕਰਨ ਦਾ ਰਸਮੀ ਐਲਾਨ ਕੀਤਾ ।
ਸੀ. ਐੱਮ. ਚੰਨੀ ਨੇ ਇਸ ਦੌਰਾਨ ਕਿਹਾ ਕਿ ਸੋਨੂੰ ਸੂਦ ਨੇ ਮੋਗਾ ਸ਼ਹਿਰ ਅਤੇ ਪੰਜਾਬ ਦਾ ਪੂਰੀ ਦੁਨੀਆਂ ‘ਚ ਨਾਂ ਰੋਸ਼ਨ ਕੀਤਾ ਹੈ। ਉਥੇ ਹੀ ਨਵਜੋਤ ਸਿੱਧੂ ਨੇ ਕਿਹਾ, ਨਵਜੋਤ ਸਿੱਧੂ ਨੇ ਕਿਹਾ, ‘ਨੇਕ ਲੜਕੀ ਨਾਮਵਰ ਪਰਿਵਾਰ ਦੀ ਹੈ। ਮਾਲਵਿਕਾ ਨੇ ਪਾਰਟੀਆਂ ਤੋਂ ਉੱਪਰ ਉੱਠ ਕੇ ਐੱਨ. ਜੀ. ਓ. ਚਲਾਇਆ।
ਦੱਸ ਦਈਏ ਕਿ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੇ ਇਸ ਦੌਰਾਨ ਸੀ. ਐੱਮ. ਚੰਨੀ ਦੀਆਂ ਤਾਰੀਫ਼ਾਂ ਦੇ ਪੁੱਲ ਬੰਨ੍ਹਦੇ ਹੋਏ ਕਿਹਾ ਕਿ, ਚਰਨਜੀਤ ਸਿੰਘ ਚੰਨੀ ਨੇ ਪੰਜਾਬ ‘ਚ ਕਈ ਅਜਿਹੇ ਕੰਮ ਕੀਤੇ ਹਨ, ਜਿਸ ਕਾਰਨ ਉਨ੍ਹਾਂ ਦਾ ਨਾਂ ਹਰ ਇਨਸਾਨ ਦੀ ਜੁਬਾਨ ‘ਤੇ ਹੈ।