Connect with us

ਧਰਮ

ਹੇਮਕੁੰਟ ਸਾਹਿਬ ਦੇ ਕਿਵਾੜ 11 ਅਕਤੂਬਰ ਨੂੰ ਹੋਣਗੇ ਬੰਦ, 2023 ਦੀ ਯਾਤਰਾ ਦੀ ਹੋ ਜਾਵੇਗੀ ਸਮਾਪਤੀ

Published

on

The gates of Hemkunt Sahib will be closed on October 11, the 2023 Yatra will end.

ਉੱਤਰਾਖੰਡ ’ਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੇ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾੜ 11 ਅਕਤੂਬਰ ਨੂੰ ਸਰਦ ਰੁੱਤ ਲਈ ਬੰਦ ਕਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਸਾਲ 2023 ਦੀ ਯਾਤਰਾ ਦੀ ਵਿਧੀਪੂਰਵਕ ਸਮਾਪਤੀ ਹੋ ਜਾਵੇਗੀ। ਇਸ ਯਾਤਰਾ ਕਾਲ ’ਚ ਹੁਣ ਤੱਕ ਇਕ ਲੱਖ 60 ਹਜ਼ਾਰ 800 ਤੀਰਥ ਯਾਤਰੀ ਹੇਮਕੁੰਟ ਸਾਹਿਬ ਨਤਮਸਤਕ ਹੋ ਚੁੱਕੇ ਹਨ।

ਸਮੁੰਦਰ ਤਲ ਤੋਂ 15,225 ਫੁੱਟ ਦੀ ਉਚਾਈ ’ਤੇ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੇ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾੜ 20 ਮਈ ਨੂੰ ਸ਼ਰਧਾਲੂਆਂ ਲਈ ਖੋਲ੍ਹੇ ਗਏ ਸਨ। ਸ਼ੁਰੂਆਤ ’ਚ ਮਾਰਗ ਤੇ ਮੌਸਮ ਦੇ ਮੱਦਨਜ਼ਰ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਬਜ਼ੁਰਗਾਂ ਦੀ ਯਾਤਰਾ ’ਤੇ ਰੋਕ ਸੀ। ਇਸ ਦੇ ਬਾਵਜੂਦ ਯਾਤਰਾ ’ਤੇ ਕੋਈ ਅਸਰ ਨਹੀਂ ਪਿਆ।

Facebook Comments

Advertisement

Trending