Connect with us

ਪੰਜਾਬ ਨਿਊਜ਼

ਪੰਜਾਬ ਰੋਡਵੇਜ਼ ਲਈ ਚੰਡੀਗੜ੍ਹ ਪੁੱਜੀ ਨਵੀਂ ਬੱਸਾਂ ਦੀ ਪਹਿਲੀ ਖੇਪ

Published

on

The first consignment of new buses arrived at Chandigarh for Punjab Roadways

ਲੁਧਿਆਣਾ :    ਪੰਜਾਬ ਵਿੱਚ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਫਲੀਟ ਵਿੱਚ 842 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਪੰਜਾਬ ਰੋਡਵੇਜ਼ ਦੇ ਫਲੀਟ ਵਿੱਚ 587 ਨਵੀਆਂ ਬੱਸਾਂ ਸ਼ਾਮਲ ਹੋਣਗੀਆਂ। ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਪਹਿਲੇ ਬੈਚ ਵਿੱਚ ਸ਼ਾਮਲ ਕੁਝ ਬੱਸਾਂ ਜੈਪੁਰ ਤੋਂ ਤਿਆਰ ਹੋ ਕੇ ਚੰਡੀਗੜ੍ਹ ਪੁੱਜ ਗਈਆਂ ਹਨ, ਜਿਨ੍ਹਾਂ ਵਿੱਚ ਹੁਣ ਬੱਸਾਂ ਦਾ ਰੰਗ ਸਲੇਟੀ ਤੇ ਚਿੱਟੇ ਦੀ ਥਾਂ ਲਾਲ ਤੇ ਚਿੱਟਾ ਨਜ਼ਰ ਆ ਰਿਹਾ ਹੈ।

ਇਨ੍ਹਾਂ ਵਿੱਚੋਂ 10 ਦੇ ਕਰੀਬ ਬੱਸਾਂ ਜੋ ਚੰਡੀਗੜ੍ਹ ਪਹੁੰਚ ਚੁੱਕੀਆਂ ਹਨ, ਨੂੰ ਮੁੱਢਲੇ ਪੜਾਅ ਵਿੱਚ ਸ੍ਰੀ ਮੁਕਤਸਰ ਸਾਹਿਬ ਡਿਪੂ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ, ਹਾਲਾਂਕਿ ਇਨ੍ਹਾਂ ਬੱਸਾਂ ਨੂੰ ਡਿਪੂ ਲਈ ਰਵਾਨਾ ਕਰਨ ਤੋਂ ਪਹਿਲਾਂ ਸਰਕਾਰੀ ਝੰਡੀ ਦੀ ਰਸਮ ਵੀ ਅਦਾ ਕੀਤੀ ਜਾਵੇਗੀ।

ਹਾਲਾਂਕਿ ਪੰਜਾਬ ਰੋਡਵੇਜ਼ ਦੇ ਸਾਰੇ 18 ਡਿਪੂਆਂ ਵਿੱਚ ਨਵੀਆਂ ਬੱਸਾਂ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਇੱਕ ਅੰਦਾਜ਼ੇ ਅਨੁਸਾਰ ਹਰੇਕ ਡਿਪੂ ਨੂੰ 30 ਦੇ ਕਰੀਬ ਨਵੀਆਂ ਬੱਸਾਂ ਮਿਲ ਸਕਦੀਆਂ ਹਨ। ਨਵੀਆਂ ਬੱਸਾਂ ਚਲਾਉਣ ਲਈ ਡਿਪੂ ਪੱਧਰ ’ਤੇ ਸਟਾਫ਼ ਦਾ ਪ੍ਰਬੰਧ ਸ਼ੁਰੂ ਕਰ ਦਿੱਤਾ ਗਿਆ ਹੈ।

Facebook Comments

Trending