ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜਿਜ਼ (ਡਿਗਰੀ, ਫਾਰਮੇਸੀ ਤੇ ਐਜੂਕੇਸ਼ਨ) ਵਲੋਂ ਹਰ ਸਾਲ ਦੀ ਤਰ੍ਹਾਂ ਪਰੰਪਰਾਗਤ ਪੰਜਾਬੀ ਤੀਆਂ ਦਾ ਤਿਉਹਾਰ ‘ਤੀਜ’ ਤਿੰਨਾਂ ਹੀ ਕਾਲਜਾਂ ਦੀਆਂ ਵਿਦਿਆਰਥਣਾਂ ਅਤੇ ਅਧਿਆਪਨ ਅਮਲੇ ਵਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ .ਇਸ ਮੌਕੇ ਕਾਲਜ ਦੇ ਵਿਹੜੇ ਵਿਚ ਜਿੱਥੇ ਰੰਗ-ਬਰੰਗੀਆਂ ਪੀਂਘਾਂ ਪਾਈਆਂ ਹੋਈਆਂ ਸਨ ਉਥੇ ਵਿਦਿਆਰਥਣਾਂ ਲਈ ਖਾਣ-ਪੀਣ ਦੇ ਸਟਾਲ ਵੀ ਲਗਾਏ ਗਏ ਸਨ .
ਵਿਦਿਆਰਥਣਾਂ ਨੂੰ ਵਿਰਸੇ ਨਾਲ ਜੋੜਨ ਲਈ ਪਰੰਪਰਾਗਤ ਪਕਵਾਨ ਮੁਕਾਬਲਿਆਂ ਸਮੇਤ ਮਹਿੰਦੀ, ਰੰਗੋਲੀ, ਡਿਸ਼ ਮੇਕਿੰਗ, ਹੇਅਰ ਸਟਾਇਲ ਅਤੇ ਸਭਿਆਚਾਰਕ ਕੁਇਜ਼ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਪੰਜਾਬੀ ਵਿਰਸੇ ਨਾਲ ਸਬੰਧਤ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿਚ ਵਿਰਸੇ ਨਾਲ ਸਬੰਧਤ ਪੁਰਾਤਨ ਭਾਂਡੇ, ਹਥਿਆਰ, ਕੱਪੜੇ, ਗਹਿਣੇ ਅਤੇ ਹੋਰ ਘਰੇਲੂ ਸਮਾਨ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ.
ਤੀਆਂ ਦੀ ਰਾਣੀ ਦਾ ਐਵਾਰਡ ਮਨਦੀਪ ਨੂੰ ਸੁਨੱਖੀ ਮੁਟਿਆਰ ਦਾ ਐਵਾਰਡ ਕੋਮਲਪ੍ਰੀਤ ਕੌਰ ਨੂੰ, ਦੰਦ ਚੰਬੇ ਦੀਆਂ ਕਲੀਆਂ ਦਾ ਐਵਾਰਡ ਜਸਪ੍ਰੀਤ ਕੌਰ ਨੂੰ, ਗਿੱਧਿਆਂ ਦੀ ਮੇਲਣ ਦਾ ਐਵਾਰਡ ਹਰਪੁਨੀਤ ਕੌਰ ਨੂੰ ਪ੍ਰਾਪਤ ਹੋਇਆ . ਇਸੇ ਪ੍ਰਕਾਰ ਸੰਗੀਤ ਮੁਕਾਬਲੇ ਵਿਚ ਕਿਰਨਦੀਪ ਕੌਰ ਤੇ ਭਾਵਨਾ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ *ਤੇ ਰਹੀਆਂ ਅਤੇ ਫੋਟੋਗ੍ਰਾਫੀ ਵਿਚ ਹਰਸ਼ਮੀਤ ਕੌਰ ਤੇ ਸਿਮਰਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ.
ਵੱਖ ਵੱਖ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਕਾਲਜ ਵਲੋਂ ਇਨਾਮ ਦਿੱਤੇ ਗਏ. ਬੀ.ਏ.ਭਾਗ ਪਹਿਲਾ ਦੇ ਵਿਦਿਆਰਥੀ ਅੰਗਰੇਜ਼ ਸਿੰਘ ਵਲੋਂ ਬਣਾਏ ਗਏ ਸਕੈੱਚਾਂ ਦੀ ਪ੍ਰਦਰਸ਼ਨੀ ਨੂੰ ਦਰਸ਼ਕਾਂ ਵਲੋਂ ਵਿਸ਼ੇਸ਼ ਤੌਰ ‘ਤੇ ਸਲਹਾਇਆ ਗਿਆ . ਕਾਲਜ ਦੇ ਨਿਹੰਗ ਸ਼ਮਸ਼ੇਰ ਸਿੰਘ ਹਾਲ ਵਿਚ ਸੱਭਿਆਚਾਰਕ ਪੋ੍ਰਗਰਾਮ ਵੀ ਕਰਾਇਆ ਗਿਆ, ਜਿੱਥੇ ਪਰੰਪਰਾਗਤ ਪੰਜਾਬੀ ਗਾਣਿਆਂ, ਨਾਚਾਂ ਅਤੇ ਹੋਰਨਾਂ ਪੇਸ਼ਕਾਰੀਆਂ ਨੇ ਵਿਸ਼ੇਸ਼ ਰੰਗ ਬੰਨ੍ਹਿਆਂ .
ਸਮਾਗਮ ਦੇ ਅੰਤ ਵਿਚ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਵਲੋਂ ਅਜਿਹੇ ਸਭਿਆਚਾਰਕ ਸਮਾਗਮਾਂ ਦੀ ਅਹਿਮੀਅਤ ਬਾਰੇ ਦੱਸਦੇ ਹੋਏ ਸਾਰਿਆਂ ਦਾ ਧੰਨਵਾਦ ਕੀਤਾ ਗਿਆ. ਉਨ੍ਹਾਂ ਵਿਸ਼ੇਸ਼ ਤੌਰ *ਤੇ ਇਸ ਤੀਆਂ ਦੇ ਤਿਉਹਾਰ ਦੇ ਕੋਆਰਡੀਨੇਟਰ ਪ੍ਰੋ.ਹਰਪ੍ਰੀਤ ਕੌਰ ਟਿਵਾਣਾ, ਪ੍ਰੋ. ਵਿਸ਼ਵਪ੍ਰੀਤ ਕੌਰ, ਡਾ. ਜਸਪ੍ਰੀਤ ਕੌਰ ਗੁਲਾਟੀ ਸਮੇਤ ਸਮੁੱਚੇ ਸਟਾਫ ਦਾ ਵੀ ਧੰਨਵਾਦ ਕੀਤਾ. ਇਸ ਮੌਕੇ ਹੋਰਨਾ ਤੋਂ ਇਲਾਵਾ ਮਾਤਾ ਮਹਿੰਦਰ ਕੌਰ ਗਿੱਲ, ਡਾ. ਸਤਵਿੰਦਰ ਕੌਰ, ਪ੍ਰਿੰਸੀਪਲ, ਡਾ.ਪ੍ਰਗਟ ਸਿੰਘ ਗਰਚਾ ਪ੍ਰਿੰਸੀਪਲ, ਸਾਬਕਾ ਪ੍ਰਿੰਸੀਪਲ ਜਗਜੀਤ ਸਿੰਘ ਬਰਾੜ ਵਿਸ਼ੇਸ਼ ਤੌਰ *ਤੇ ਹਾਜ਼ਰ ਸਨ.