ਜਗਰਾਓਂ : ਕੋਰੋਨਾ ਨੂੰ ਲੈ ਕੇ ਸਰਕਾਰ ਵੱਲੋਂ ਬੰਦ ਕੀਤੇ ਸਕੂਲਾਂ ਦੇ ਵਿਰੋਧ ‘ਚ ਵੀਰਵਾਰ ਸਕੂਲ ਦਾ ਸਟਾਫ, ਅਧਿਆਪਕ, ਵਰਕਰ, ਸਕੂਲੀ ਵਾਹਨਾਂ ਦੇ ਡਰਾਈਵਰ ਤੇ ਕੰਡਕਟਰ ਸੜਕਾਂ ‘ਤੇ ਉਤਰ ਆਏ। ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਤੇ ਐਸੋਸੀਏਸ਼ਨ ਦੇ ਸੱਦੇ ‘ਤੇ ਇਕੱਠ ਨੇ ਸਰਕਾਰ ਦੇ ਇਸ ਫੈਸਲੇ ਨੂੰ ਰੁਜ਼ਗਾਰ ਦੇਣ ਦੀ ਥਾਂ ਰੁਜ਼ਗਾਰ ਖੋਹ ਲੈਣਾ ਕਰਾਰ ਦਿੱਤਾ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਸਰਕਾਰ ਤੋਂ ਰੁਜ਼ਗਾਰ ਦੀ ਮੰਗ ਨਹੀਂ ਕਰ ਰਹੇ ਬਲਕਿ ਰੁਜ਼ਗਾਰ ਨੂੰ ਬਚਾਉਣ ਦੀ ਮੰਗ ਕਰ ਰਹੇ ਹਨ, ਜਿਸ ਨੂੰ ਸਰਕਾਰ ਨੇ ਕੋਰੋਨਾ ਦਾ ਗ੍ਰਹਿ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਸਰਕਾਰ ਅਸਮਾਨ ਦੀ ਥਾਂ ਜੇਕਰ ਜ਼ਮੀਨ ਵੱਲ ਦੇਖੇ ਤਾਂ ਕੋਈ ਪਾਬੰਦੀ ਤੋਂ ਬਿਨਾਂ ਦੁਨੀਆਂ ਦੇ ਸਭ ਕੰਮ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਪ੍ਰਾਈਵੇਟ ਵਿੱਦਿਅਕ ਅਦਾਰੇ ਜਿਥੇ ਸੈਲਫ ਫੰਡਿੰਗ ਸੰਸਥਾ ਦੇ ਮੁਲਾਜ਼ਮਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ, ਉਥੇ ਹਾਲਾਤ ਇਹ ਹਨ ਕਿ ਸਕੂਲੀ ਵਾਹਨਾਂ ਦਾ ਸਟਾਫ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਇਸ ਮੌਕੇ ਐੱਮਐੱਲਡੀ ਸਕੂਲ ਦੇ ਤਾਰਾ ਸਿੰਘ, ਸਪਰਿੰਗ ਡਿਊ ਦੇ ਗੁਰਚਰਨ ਸਿੰਘ, ਗੋਲਡਨ ਅਰਥ ਸਕੂਲ ਦੇ ਸਰਬਜੀਤ ਸਿੰਘ, ਤੇਜਸ ਦੇ ਬਸੰਤ ਸਿੰਘ, ਬਲੌਜ਼ਮਜ਼ ਦੇ ਜਗਦੀਪ ਸਿੰਘ, ਨਿਊ ਪੰਜਾਬ ਦੇ ਗੁਰਮੇਲ ਸਿੰਘ, ਜੀਐਚਜੀ ਦੇ ਜਗਦੇਵ ਸਿੰਘ, ਸੀਟੀ ਯੂਨੀਵਰਸਿਟੀ ਦੇ ਗੁਰਪ੍ਰਤਾਪ ਸਿੰਘ, ਸੇਂਟ ਜੇਵੀਅਰ ਦੇ ਮਨਦੀਪ ਸਿੰਘ ਨੇ ਸਕੂਲੀ ਵਰਕਰਾਂ ਨਾਲ ਕਾਲੀਆਂ ਝੰਡੀਆਂ ਵਿਖਾਉਂਦਿਆਂ ਵਿਰੋਧ ਪ੍ਰਗਟਾਇਆ।