ਲੁਧਿਆਣਾ : ਦੀਵਾਲੀ ਦੀ ਰਾਤ ਲੁਧਿਆਣਾ ਵਾਸੀਆਂ ਨੇ ਜੰਮ ਕੇ ਪਟਾਕੇ ਚਲਾ ਕੇ ਖੁਸ਼ੀਆਂਂ ਸਾਂਝੀਆਂ ਕੀਤੀਆਂ ਹਨ। ਹਾਲਾਂਕਿ ਇਸ ਦੇ ਚਲਦੇ ਪ੍ਰਦੂਸ਼ਣ ਵਾਲੀ ਹਵਾ ਖ਼ਤਰਨਾਕ ਪੱਧਰ ‘ਤੇ ਪਹੁੰਚ ਗਈ ਹੈ। ਸ਼ਹਿਰ ਦੀ ਏਅਰ ਕੁਆਲਿਟੀ ਇੰਡੈਕਸ ਦੀਵਾਲੀ ਦੀ ਰਾਤ 11-12 ਵਜੇ 500 ਤਕ ਪਹੁੰਚ ਗਈ ਸੀ ।
ਲੋਕਾਂ ਨੂੰ ਪਟਾਕੇ ਨਾ ਚਲਾਉਣ ਜਾਂ ਗਰੀਨ ਪਟਾਕੇ ਨਾਚਲਾਉਣ ਦੀ ਅਪੀਲ ਕੀਤੀ ਗਈ। ਪਟਾਕੇ ਚਲਾਉਣ ਦਾ ਸਮਾਂ ਵੀ ਨਿਸ਼ਚਿਤ ਕੀਤਾ ਗਿਆ। ਇਸ ਦੇ ਬਾਵਜੂਦ ਲੋਕਾਂ ਨੇ ਸਰਕਾਰ ਦੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰਦਿਆਂ ਆਤਿਸ਼ਬਾਜ਼ੀ ਦਾ ਖੂਬ ਆਨੰਦ ਮਾਣਿਆ।
ਦੀਵਾਲੀ ਮੌਕੇ ਦੁਪਹਿਰ 12 ਵਜੇ ਸ਼ਹਿਰ ‘ਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 248 ਸੀ, ਜੋ ਸ਼ਾਮ 6 ਵਜੇ ਘੱਟ ਕੇ 111 ‘ਤੇ ਆ ਗਿਆ। ਪਰ ਜਦੋਂ ਰਾਤ 8 ਵਜੇ ਤੋਂ ਬਾਅਦ ਪਟਾਕੇ ਚਲਾਉਣ ਲੱਗੇ ਤਾਂ ਹਵਾ ਗੁਣਵੱਤਾ ਸੂਚਕ ਅੰਕ ਵੀ ਵਿਗੜਨਾ ਸ਼ੁਰੂ ਹੋ ਗਿਆ।
ਰਾਤ 11 ਵਜੇ ਤੋਂ 1 ਵਜੇ ਤਕ ਹਵਾ ਗੁਣਵੱਤਾ ਸੂਚਕਾਂਕ 500 ਦੇ ਖਤਰਨਾਕ ਪੱਧਰ ਦੇ ਆਲੇ-ਦੁਆਲੇ ਘੁੰਮਦਾ ਰਿਹਾ। ਇਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਇਹ ਫਿਰ 316 ਦੇ ਪੱਧਰ ‘ਤੇ ਆ ਗਿਆ ਤੇ ਸਵੇਰੇ 8 ਵਜੇ ਸ਼ਹਿਰ ਦਾ ਹਵਾ ਗੁਣਵੱਤਾ ਸੂਚਕ ਅੰਕ 182 ਦੇ ਪੱਧਰ ‘ਤੇ ਆ ਗਿਆ। ਸਾਫ਼ ਹੈ ਕਿ ਦੀਵਾਲੀ ਵਾਲੀ ਰਾਤ ਪਟਾਕਿਆਂ ਤੋਂ ਨਿਕਲਣ ਵਾਲਾ ਧੂੰਆਂ ਸ਼ਹਿਰ ਦੀ ਹਵਾ ਵਿਚ ਘੁਲ ਜਾਂਦਾ ਹੈ, ਜੋ ਕਿ ਲੋਕਾਂ ਦੀ ਸਿਹਤ ਲਈ ਵੀ ਖ਼ਤਰਨਾਕ ਹੈ।