Connect with us

ਪੰਜਾਬ ਨਿਊਜ਼

ਸਿੱਖਿਆ ਵਿਭਾਗ ਨੇ ਲੋਕਾਂ ਨੂੰ ਸਰਗਰਮੀਆਂ ਤੋਂ ਜਾਗਰੂਕ ਕਰਵਾਉਣ ਲਈ ਚੁੱਕਿਆ ਅਹਿਮ ਕਦਮ

Published

on

The education department has taken an important step to make people aware of the activities

ਲੁਧਿਆਣਾ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਲੁਧਿਆਣਾ, ਜਲੰਧਰ, ਸੰਗਰੂਰ, ਬਠਿੰਡਾ, ਮੁਕਤਸਰ, ਮਾਨਸਾ, ਮੋਗਾ, ਬਰਨਾਲਾ, ਫਰੀਦਕੋਟ ਅਤੇ ਐੱਸ. ਏ. ਐੱਸ. ਨਗਰ ਦੇ ਕੁੱਲ 60 ਸਕੂਲਾਂ ਅਤੇ ਵਿਭਾਗ ਦੀਆਂ ਗਤੀਵਿਧੀਆਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਨਵੇਂ ਬਿਲਬੋਰਡ ਅਤੇ ਨਵੇਂ ਫਲੈਕਸ ਲਾਏ ਜਾਣੇ ਹਨ। ਇਸ ਸਬੰਧੀ ਸਕੂਲਾਂ ਨੂੰ ਪ੍ਰਤੀ ਬਿਲਬੋਰਡ 1 ਲੱਖ ਰੁਪਏ ਦੀ ਰਾਸ਼ੀ ਅਤੇ ਹਰ ਫਲੈਕਸ 3 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।

ਲੁਧਿਆਣਾ ਦੇ 17 ਸਕੂਲਾਂ ਨੂੰ ਇਹ ਰਾਸ਼ੀ ਪ੍ਰਾਪਤ ਹੋਈ ਹੈ। ਪੰਜਾਬ ਉਕਤ ਜ਼ਿਲ੍ਹਿਆਂ ਦੇ ਕੁਲ 60 ਸਕੂਲਾਂ ਨੂੰ 61.8 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਸਕੂਲ ਮੁਖੀ ਬਿਲਬੋਰਡ ’ਤੇ ਲਾਏ ਫਲੈਕਸ ਦੀ ਤਸਵੀਰ ਸਕੂਲ ਦੇ ਫੇਸਬੁੱਕ/ਟਵਿੱਟਰ ਪੇਜ ਜਾਂ ਸੋਸ਼ਲ ਮੀਡੀਆ ਜ਼ਰੀਏ ਸ਼ੇਅਰ ਕਰ ਕੇ ਇਸ ਦਾ ਲਿੰਕ ਸਬੰਧਤ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ ਅਤੇ ਐਲੀਮੈਂਟਰੀ ਸਿੱਖਿਆ) ਨੂੰ ਭੇਜਣਗੇ।

Facebook Comments

Trending