ਲੁਧਿਆਣਾ : ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ 21 ਤੋਂ 40, 41 ਤੋਂ 50 ਅਤੇ 50 ਸਾਲ ਤੋਂ ਉੱਪਰ ਉਮਰ ਵਰਗ ਦੇ ਲੜਕੇ/ਲੜਕੀਆਂ ਦੇ ਮੁਕਾਬਲੇ ਪੂਰੀ ਸ਼ਾਨੋ ਸ਼ੌਕਤ ਨਾਲ ਸਮਾਮਤ ਹੋ ਗਏ। ਅਖੀਰਲੇ ਦਿਨ ਖਿਡਾਰੀਆਂ ਦੇ ਬੜੇ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ। ਹੁਣ 10 ਤੋਂ 21 ਅਕਤੂਬਰ ਤੱਕ ਦੇ ਰਾਜ ਪੱਧਰੀ ਮੁਕਾਬਲਿਆਂ ‘ਚ ਖਿਡਾਰੀ ਆਪਣੇ ਜੌਹਰ ਵਿਖਾਉਣਗੇ।
ਮੁਕਾਬਲਿਆਂ ਦੇ ਨਤੀਜੇ ਸਾਂਝੇ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬਾਸਕਟਬਾਲ, 21-40 ਵਰਗ (ਲੜਕਿਆਂ) ਦੇ ਮੈਚ ਵਿੱਚ ਜਿਮਖਾਨਾ ਕਲੱਬ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਟੇਬਲ ਟੈਨਿਸ 41-50 ਵਰਗ ਦੇ (ਮਹਿਲਾ) ਵਿਅਕਤੀਗਤ ਮੁਕਾਬਲੇ ‘ਚ ਪ੍ਰਾਮਿਲਾ ਮਹਿਤਾ ਨੇ ਜੇਤੂ ਰਹੀ। 50 ਤੋਂ ਉਪਰ ਵਰਗ (ਪੁਰਸ਼) ਦੇ ਵਿਅਕਤੀਗਤ ਮੁਕਾਬਲੇ ‘ਚ ਵੰਸ਼ ਨੇ ਪਹਿਲਾ ਸਥਾਨ ਹਾਸਲ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਜੁਡੋ ਲੜਕੇ (21-40), 60 ਕਿਲੋਗ੍ਰਾਮ ਭਾਰ ਵਰਗ ਵਿੱਚ ਗੁਰਪ੍ਰਤਾਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ 66 ‘ਚ ਨਿਤਿਨ, 73 ‘ਚ ਸ਼ਮਸ਼ਮ ਸ਼ਰਮਾ, 81 ‘ਚ ਵਰਿੰਦਰਪਾਲ, 90 ‘ਚ ਕੀਰਤੀ ਰਾਜ, 100 ਪਲੱਸ ‘ਚ ਜਸਪਾਲ ਸਿੰਘ ਜੇਤੂ ਰਹੇ। ਜੁਡੋ ਲੜਕੀਆਂ (21-40), 48 ਕਿਲੋਗ੍ਰਾਮ ਭਾਰ ਵਰਗ ਵਿੱਚ ਅਮਨਦੀਪ ਕੌਰ, 52 ‘ਚ ਮੀਨੂੰ, 57 ‘ਚ ਸਿਮਰਨ ਸ਼ਾਹ, 63 ‘ਚ ਪਲਕ ਨੇ ਪਹਿਲਾ ਸਥਾਨ ਹਾਸਲ ਕੀਤਾ।
ਫੁੱਟਬਾਲ, 21-40 ਵਰਗ ਵਿੱਚ ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਮੰਜੀ ਸਾਹਿਬ ਫੁੱਟਬਾਲ ਕਲੱਬ ਗੁੱਜਰਵਾਲ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਦਹਿੜੂ ਕਲੱਬ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਰੋਲਰ ਸਕੇਟਿੰਗ, 21-40 ਉਮਰ ਵਰਗ (ਲੜਕੇ) ਦੇ 74 ਕਿਲੋਗ੍ਰਾਮ ਵਿੱਚ ਰਾਘਵ ਨੇ ਪਹਿਲਾ ਸਥਾਨ ਹਾਸਲ ਕੀਤਾ
ਜਦਕਿ 83 ਕਿਲੋਗ੍ਰਾਮ ‘ਚ ਅਮਨਦੀਪ ਸਿੰਘ, 93 ‘ਚ ਸੁਖਵੀਰ ਸਿੰਘ, 105 ‘ਚ ਅਜ਼ਾਦਪ੍ਰੀਤ ਸਿੰਘ, 120 ‘ਚ ਸ਼ਿਵਮ ਜੇਤੂ ਰਿਹਾ। ਰੋਲਰ ਸਕੇਟਿੰਗ, 21-40 ਉਮਰ ਵਰਗ (ਲੜਕੀਆਂ) ਦੇ 57 ਕਿਲੋਗ੍ਰਾਮ ਵਿੱਚ ਹਰਮਨ ਰਾਣਾ, 63 ‘ਚ ਗੁਰਸਿਮਰਨ ਕੌਰ, 69 ‘ਚ ਸੰਦੀਪ ਕੌਰ ਜੇਤੂ ਰਹੀ। ਹੈਂਡਬਾਲ, ਲੜਕਿਆਂ ਦੇ 21-40 ਵਰਗ ਦੇ ਫਾਈਨਲ ਮੁਕਾਬਲੇ ਵਿੱਚ ਜਿਮਖ਼ਾਨਾ ਕਲੱਬ ਦੀ ਟੀਮ ਅੱਵਲ ਰਹੀ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਖਿਡਾਰੀਆਂ ਨੂੰ ਮਿਲੇ ਮੌਕਿਆਂ ਨਾਲ ਨੌਜਵਾਨਾਂ ਦੀ ਪ੍ਰਤਿਭਾ ਵਿੱਚ ਵੀ ਨਿਖਾਰ ਆਵੇਗਾ ਅਤੇ ਉਨ੍ਹਾਂ ਨੂੰ ਉਚ ਪੱਧਰ ਦੀਆਂ ਖੇਡਾਂ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਵੀ ਪ੍ਰਦਾਨ ਹੋਣਗੇ ਜਿੰਨ੍ਹਾਂ ਨਾਲ ਉਨ੍ਹਾਂ ਦਾ ਚੰਗਾ ਭਵਿੱਖ ਬਣੇਗਾ।