Connect with us

ਪੰਜਾਬੀ

ਵਰਕ ਆਰਡਰ ਪਿਛਲੀ ਤਰੀਕ ‘ਚ ਜਾਰੀ ਕਰਨ ਦੀ ਸ਼ਿਕਾਇਤ ‘ਤੇ ਸ਼ੁਰੂ ਕਰਵਾਈ ਜਾਂਚ

Published

on

The District Electoral Officer has started an inquiry into the complaint of issuance of work order at a later date

ਲੁਧਿਆਣਾ : ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਵਲੋਂ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪਿਛਲੀ ਤਰੀਕ ‘ਚ ਕੁਝ ਵਿਕਾਸ ਕਾਰਜਾਂ ਦੇ ਵਰਕ ਆਰਡਰ ਜਾਰੀ ਕਰਨ ਦੀ ਸ਼ਿਕਾਇਤ ਮਿਲਣ ‘ਤੇ ਜ਼ਿਲ੍ਹਾ ਚੋਣ ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਨੇ ਨਗਰ ਸੁਧਾਰ ਟਰੱਸਟ ਦਾ ਡਿਸਪੈਚ ਰਜਿਸਟਰ ਅਤੇ ਦੂਸਰਾ ਰਿਕਾਰਡ ਤਲਬ ਕਰਕੇ ਮਾਮਲੇ ਦੀ ਜਾਂਚ ਏ. ਡੀ. ਸੀ. (ਜਨਰਲ) ਰਾਹੁਲ ਚਾਬਾ ਨੂੰ ਸੌਂਪ ਦਿੱਤੀ ਹੈ, ਜਿਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਡਿਪਟੀ ਕਮਿਸ਼ਨਰ ਕਮ ਮੁੱਖ ਚੋਣ ਅਧਿਕਾਰੀ ਨੂੰ ਮਿਲੀ ਸ਼ਿਕਾਇਤ ‘ਚ ਦੱਸਿਆਗਿਆ ਹੈ ਕਿ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਡਿਸਪੈਚ ਰਜਿਸਟਰ ਵਿਚ 7 ਜਨਵਰੀ ਤੋਂ ਬਾਅਦ ਕੋਈ ਐਂਟਰੀ ਨਹੀਂ ਕੀਤੀ ਗਈ ਹੈ, 8 ਜਨਵਰੀ ਨੂੰ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਛੁੱਟੀ ਦੇ ਦਿਨ 9 ਜਨਵਰੀ ਨੂੰ ਕੁਝ ਪਲਾਟਾਂ ਸੰਬੰਧੀ ਦਸਤਾਵੇਜ਼ ਅਤੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਲਈ ਵਰਕਰ ਆਰਡਰ ਜਾਰੀ ਕਰਨ ਦੀ ਐਂਟਰੀ 7 ਜਨਵਰੀ ਵਿਚ ਹੀ ਦਰਜ ਕੀਤੀ ਗਈ ਹੈ।

ਸ਼ਿਕਾਇਤ ਮਿਲਣ ‘ਤੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਤੋਂ ਰਿਕਾਰਡ ਤਲਬ ਕਰ ਲਿਆ ਜੋ ਕਾਰਜਕਾਰੀ ਅਧਿਕਾਰੀ ਨੇ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤਾ, ਜਿਨ੍ਹਾਂ ਨੇ ਜਾਂਚ ਏ. ਡੀ. ਸੀ. ਜਨਰਲ ਜੋ ਜ਼ਿਲ੍ਹਾ ਉੱਪ ਚੋਣ ਅਧਿਕਾਰੀ ਵੀ ਹਨ, ਨੂੰ ਸੌਂਪ ਦਿੱਤੀ। ਇਸ ਸੰਬੰਧੀ ਸੰਪਰਕ ਕਰਨ ‘ਤੇ ਡਿਪਟੀ ਕਮਿਸ਼ਨਰ ਸ੍ਰੀ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਗਰ ਸੁਧਾਰ ਟਰੱਸਟ ਖ਼ਿਲਾਫ਼ ਸ਼ਿਕਾਇਤ ਮਿਲੀ ਹੈ, ਜਿਸ ਦੀ ਜਾਂਚ ਏ. ਡੀ. ਸੀ. (ਜ) ਨੂੰ ਸੌਂਪੀ ਗਈ ਹੈ।

Facebook Comments

Advertisement

Trending