Connect with us

ਪੰਜਾਬੀ

ਸਿਹਤ ਵਿਭਾਗ ਨੇ ਮਨਾਇਆ ਜਿਲ੍ਹੇ ਭਰ ‘ਚ ਵਿਸਵ ਆਬਾਦੀ ਦਿਵਸ

Published

on

The Department of Health celebrated World Population Day throughout the district

ਲੁਧਿਆਣਾ : ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹੇ ਭਰ ਵਿੱਚ ਮਨਾਏ ਗਏੇ ਵਿਸਵ ਆਬਾਦੀ ਦਿਵਸ ਦੇ ਸਬੰਧ ਵਿੱਚ ਸਿਵਲ ਸਰਜਨ ਡਾ ਐਸ ਪੀ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸਵ ਆਬਾਦੀ ਦਿਵਸ ਅੱਜ ਜਿਲ੍ਹੇ ਦੇ ਸਾਰੇ ਸਰਕਾਰੀ ਸਿਹਤ ਕੇਦਰਾਂ ‘ਤੇ ਸਿਹਤ ਵਿਭਾਗ ਦੇ ਸਲੋਗਨ ਪਰਿਵਾਰ ਨਿਯੋਜਨ ਦੇ ਅਪਣਾਓ ਓੁਪਾਏ, ਲਿਖੋ ਤਰੱਕੀ ਦਾ ਨਵਾਂ ਅਧਿਆਏ, ਤਹਿਤ ਮਨਾਇਆ ਗਿਆ

ਇਸ ਮੌਕੇ ਵਿਭਾਗ ਦੇ ਸਟਾਫ ਵਲੋ ਆਮ ਲੋਕਾਂ ਨੂੰ ਇਸ ਸਬੰਧੀ ਵਿਸੇਸ਼ ਤੌਰ ਤੇ ਜਾਗਰੂਕ ਵੀ ਕੀਤਾ ਗਿਆ। ਡਾ ਸਿੰਘ ਨੇ ਦੱਸਿਆ ਕਿ ਪਰਿਵਾਰ ਨੂੰ ਸੀਮਤ ਰੱਖਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਫੈਮਿਲੀ ਪਲਾਨਿੰਗ ਦੇ ਵੱਖਰੇ-ਵੱਖਰੇ ਸਾਧਨਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ.ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰਦਾਂ ਨੂੰ ਵੀ ਇਸ ਫੈਮਿਲੀ ਪਲਾਨਿੰਗ ਦੇ ਤਹਿਤ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਮਰਦਾਂ ਨੂੰ ਨਸਬੰਦੀ ਕਰਾਉਣ ਲਈ 1100 ਰੁੁਪਏ ਅਤੇ ਮੋਟੀਵੇਟਰ ਕਰਨ ਵਾਲੇ ਸਿਹਤ ਕਰਮਚਾਰੀ ਨੂੰ 200 ਰੁੁਪਏ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਛੋਟਾ ਪਰਿਵਾਰ ਹੀ ਖੁੁਸ਼ਹਾਲ ਤੇ ਤੰਦਰੁੁਸਤ ਪਰਿਵਾਰ ਹੁੰਦਾ ਹੈ। ਇਸ ਲਈ ਆਮ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਫੈਮਿਲੀ ਪਲਾਨਿੰਗ ਦੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।

Facebook Comments

Trending