Connect with us

ਪੰਜਾਬੀ

ਮਾਲੀ ਤੋਂ ਆਏ ਵਫ਼ਦ ਨੇ ਪੀ.ਏ.ਯੂ. ਦੀ ਕਣਕ ਖੋਜ ਬਾਰੇ ਹਾਸਲ ਕੀਤੀ ਜਾਣਕਾਰੀ 

Published

on

The delegation from Mali visited PAU. Information obtained about wheat research

ਲੁਧਿਆਣਾ : ਕਣਕ ਦੀ ਕਾਸ਼ਤ ਵਿੱਚ ਸਹਿਯੋਗ ਅਤੇ ਆਪਸੀ ਸਹਿਯੋਗ ਦੇ ਸੰਭਾਵੀ ਖੇਤਰਾਂ ਬਾਰੇ ਵਿਚਾਰ ਵਟਾਂਦਰੇ ਲਈ ਪੱਛਮੀ ਅਫਰੀਕਾ ਦੇ ਦੇਸ਼ ਮਾਲੀ ਦੇ ਮੁਲਾਜ਼ਮਾਂ ਦੀ ਰਾਸ਼ਟਰੀ ਕੌਂਸਲ ਦੇ ਮੀਤ ਪ੍ਰਧਾਨ ਸ੍ਰੀ ਮਮਦੋ ਲਾਮਿਨ ਹੈਦਰ ਦੀ ਅਗਵਾਈ ਵਿੱਚ ਪੰਜ ਮੈਂਬਰੀ ਵਫਦ ਨੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਯੂਨੀਵਰਸਿਟੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ |

ਖੇਤੀਬਾੜੀ ਵਿੱਚ ਪੀ.ਏ.ਯੂ. ਦੇ ਇੱਕ ਸੰਸਥਾ ਵਜੋਂ ਪਾਏ ਯੋਗਦਾਨ ਬਾਰੇ ਗੱਲ ਕਰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਪੀ.ਏ.ਯੂ. ਦੇਸ ਵਿੱਚ ਹਰੀ ਕ੍ਰਾਂਤੀ ਪਿੱਛੇ ਇੱਕ ਪ੍ਰੇਰਕ ਸਕਤੀ ਰਿਹਾ ਹੈ ਅਤੇ ਇਹ ਵਰਤਮਾਨ ਵਿੱਚ ਖੇਤੀਬਾੜੀ, ਮਧੂ-ਮੱਖੀ ਪਾਲਣ ਅਤੇ ਖੇਤੀ ਮਸੀਨੀਕਰਨ ਵਿੱਚ ਸਭ ਤੋਂ ਅੱਗੇ ਹੈ| ਉਨ੍ਹਾਂ ਨੇ ਖੁਲਾਸਾ ਕੀਤਾ ਕਿ ਵਾਤਾਵਰਣ ਪੱਖੀ ਤਕਨਾਲੋਜੀਆਂ ਦੇ ਵਿਕਾਸ ਵੱਲ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਪੀ.ਏ.ਯੂ. ਨਵੀਆਂ ਖੇਤੀ ਤਕਨੀਕਾਂ ਨੂੰ ਵੀ ਆਪਣੇ ਖੋਜ ਦਾ ਕੇਂਦਰ ਬਣਾ ਰਹੀ ਹੈ |

ਦੋਵਾਂ ਦੇਸਾਂ ਦਰਮਿਆਨ ਸਬੰਧਾਂ ਬਾਰੇ ਗੱਲ ਕਰਦਿਆ ਸ੍ਰੀ ਹੈਦਰਾ ਨੇ ਪੀ.ਏ.ਯੂ. ਦੀ ਮੁਹਾਰਤ ਦਾ ਲਾਹਾ ਲੈਣ ਅਤੇ ਮਾਲੀ ਵਿੱਚ ਖੇਤੀ ਖੇਤਰ ਅੰਦਰ ਇਸ ਦੀ ਵਰਤੋਂ ਕਰਨ ਦੀ ਇੱਛਾ ਪ੍ਰਗਟਾਈ| ਆਪਣੇ ਦੇਸ ਦੀਆਂ ਵਿਸੇਸਤਾਵਾਂ ਬਾਰੇ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਮਾਲੀ ਪੱਛਮੀ ਅਫਰੀਕਾ ਵਿੱਚ ਇੱਕ ਭੂਮੀਗਤ ਦੇਸ ਹੈ, ਜਿਸਦਾ ਵਡੇਰਾ ਭਾਗ ਰੇਗਿਸਤਾਨ ਜਾਂ ਅਰਧ-ਰੇਗਿਸਤਾਨ ਨਾਲ ਢੱਕਿਆ ਹੋਇਆ ਹੈ|

ਮਾਲੀ ਦੀ ਖੇਤੀਬਾੜੀ ਉਥੋਂ ਦੇ ਕੁੱਲ ਘਰੇਲੂ ਉਤਪਾਦਨ ਵਿੱਚ 33% ਦਾ ਯੋਗਦਾਨ ਪਾਉਂਦੀ ਹੈ ਅਤੇ 80% ਆਬਾਦੀ ਨੂੰ ਰੁਜਗਾਰ ਦਿੰਦੀ ਹੈ | ਉਹਨਾਂ ਦੱਸਿਆ ਕਿ ਨਾਈਜਰ ਅਤੇ ਸੇਨੇਗਲ ਨਦੀਆਂ ਤੋਂ ਇਲਾਵਾ ਸਹਾਰਾ ਮਾਰੂਥਲ ਉਹਨਾਂ ਦੇ ਦੇਸ਼ ਦੇ ਉੱਤਰ ਵੱਲ ਪੈਂਦਾ ਹੈ| ਮਾਲੀ ਦੇ ਖੇਤੀਬਾੜੀ ਸੈਕਟਰ ਵਿੱਚ ਕਪਾਹ ਵਰਗੀਆਂ ਫਸਲਾਂ ਦੀ ਮਹੱਤਤਾ ’ਤੇ ਜੋਰ ਦਿੰਦੇ ਹੋਏ, ਮਿਸਟਰ ਮੈਕਾਲੂ ਨੇ ਅਣਕਿਆਸੀ ਬਰਸਾਤ ਅਤੇ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਬਾਰੇ ਗੱਲ ਕੀਤੀ |

 

Facebook Comments

Trending