ਲੁਧਿਆਣਾ : ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਨੂੰ ਵੇਖਦੇ ਹੋਏ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਅਦਾਲਤਾਂ ਦਾ ਕੰਮਕਾਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਕਰਨ ਦੀ ਮਿਆਦ 20 ਫਰਵਰੀ ਤੱਕ ਵਧਾ ਦਿੱਤੀ ਹੈ।
ਜਾਣਕਾਰੀ ਅਨੁਸਾਰ ਪਹਿਲਾਂ ਇਹ ਹੁਕਮ 31 ਜਨਵਰੀ ਤੱਕ ਸੀ ਪਰ ਜਿਨ੍ਹਾਂ ਮਾਮਲਿਆਂ ਵਿਚ ਕਿਸੇ ਵਿਅਕਤੀ ਦੀ ਹਾਜ਼ਰੀ ਅਦਾਲਤ ਵਿਚ ਜ਼ਰੂਰੀ ਹੋਵੇਗੀ, ਉਸ ਸੰਬੰਧੀ ਅਦਾਲਤ ਪਾਸੋਂ ਮਨਜ਼ੂਰੀ ਲੈਣੀ ਹੋਵੇਗੀ।
ਮਾਣਯੋਗ ਜੱਜ ਵਲੋਂ ਨਵੇਂ ਮਾਮਲੇ ਦਾਇਰ ਕਰਨ ਦਾ ਸਮਾਂ ਹੁਣ ਦੁਪਹਿਰ ਇਕ ਵਜੇ ਤੱਕ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਸਬੰਧਤ ਅਦਾਲਤੀ ਮੁਲਾਜ਼ਮਾਂ ਨੂੰ ਸਾਰੇ ਮਾਮਲਿਆਂ ਦੀ ਸੁਣਵਾਈ ਦੇ ਹੁਕਮ ਤੁਰੰਤ ਸਰਕਾਰੀ ਵੈੱਬਸਾਈਟ ‘ਤੇ ਅਪਲੋਡ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ।