Connect with us

ਪੰਜਾਬੀ

ਨੂਰਵਾਲਾ ਰੋਡ ‘ਤੇ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਨੇ ਨਾਜਾਇਜ਼ ਕਬਜ਼ੇ ਹਟਾਏ

Published

on

The corporation's festive branch on Nurwala Road removed illegal occupants

ਲੁਧਿਆਣਾ: ਨਗਰ ਨਿਗਮ ਵਲੋਂ ਸ਼ਹਿਰ ਵਿਚ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਲਗਾਤਾਰ ਸ਼ਹਿਰ ਦੇ ਵੱਖ-ਵੱਖ ਥਾਵਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਬਜ਼ਾਧਾਰੀਆਂ ਦਾ ਸਾਮਾਨ ਆਪਣੇ ਕਬਜ਼ੇ ਵਿਚ ਲਿਆ ਜਾ ਰਿਹਾ ਹੈ।

ਇਸੀ ਲੜੀ ਤਹਿਤ ਨਿਗਮ ਦੇ ਜ਼ੋਨ-ਏ ਦੇ ਇਲਾਕੇ ਨੂਰਵਾਲਾ ਰੋਡ ‘ਤੇ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਦੀ ਟੀਮ ਨੇ ਤਹਿਬਾਜ਼ਾਰੀ ਸ਼ਾਖਾ ਦੇ ਇੰਚਾਰਜ ਤੇਜਿੰਦਰ ਸਿੰਘ ਪੰਛੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜ਼ੋਨ ਏ ਦੇ ਇੰਸਪੈਕਟਰ ਅਜੇ ਕੁਮਾਰ, ਜ਼ੋਨ ਬੀ ਦੇ ਇੰਸਪੈਕਟਰ ਨਰੇਸ਼ ਬੌਬੀ, ਜ਼ੋਨ ਸੀ ਦੇ ਇੰਸਪੈਕਟਰ ਸੰਜੀਤ ਕੁਮਾਰ ਤੇ ਜ਼ੋਨ ਡੀ ਦੇ ਇੰਸਪੈਕਟਰ ਲਖਵੀਰ ਸਿੰਘ ਲੱਕੀ ਦੀ ਅਗਵਾਈ ਵਿਚ ਕਾਰਵਾਈ ਕੀਤੀ ਗਈ |

ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਦੀ ਟੀਮ ਨੂਰਵਾਲਾ ਰੋਡ ‘ਤੇ ਪਹੁੰਚੀ ਤਾਂ ਟੀਮ ਨੰੂ ਦੇਖ ਕੇ ਰੇਹੜੀ, ਫੜੀ ਲਗਾਉਣ ਵਾਲਿਆਂ ਵਿਚ ਹਫਰਾ-ਤਫ਼ਰੀ ਮੱਚ ਗਈ ਤੇ ਉਹ ਆਪਣੀਆਂ ਰੇਹੜੀਆਂ, ਫੜੀਆਂ ਨੰੂ ਲੈਕੇ ਇੱਧਰ-ਉਧਰ ਭੱਜਣ ਲੱਗੇ। ਟੀਮ ਨੇ ਕਾਰਵਾਈ ਕਰਦੇ ਹੋਏ ਉਨ੍ਹਾਂ ਦੀਆਂ ਨਾਜਾਇਜ਼ ਤੌਰ ‘ਤੇ ਲਗਾਈਆਂ ਰੇਹੜੀਆਂ ਤੇ ਹੋਰ ਸਾਮਾਨ ਆਪਣੇ ਕਬਜ਼ੇ ਵਿਚ ਲੈ ਲਿਆ। ਨਾਜਾਇਜ਼ ਤੌਰ ‘ਤੇ ਲੱਗਦੀਆਂ ਰੇਹੜੀਆਂ, ਫੜੀਆਂ ਦੇ ਕਾਰਨ ਨੂਰਵਾਲਾ ਰੋਡ ‘ਤੇ ਟਰੈਫਿਕ ਜਾਮ ਲੱਗ ਜਾਂਦਾ ਸੀ ਜਿਸ ਦੀਆਂ ਨਿਗਮ ਨੰੂ ਸ਼ਿਕਾਇਤਾਂ ਮਿਲ ਰਹਿਆਂ ਸੀ।

Facebook Comments

Trending