ਡਿਜੀਟਲ ਪੈਮੇਂਟ ਨੂੰ ਵਧਾਉਣ ਲਈ ਅੱਜ ਕਈ ਲੋਕ cashless payment ਕਰਨਾ ਕਾਫ਼ੀ ਪਸੰਦ ਕਰਦੇ ਹਨ। ਪਰੰਤੂ ਕਈ ਵਾਰ ਕੈਸ਼ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ’ਚ ATM Card ਹੋਣਾ ਬਹੁਤ ਜ਼ਰੂਰੀ ਹੈ। ਇਹ ਕੈਸ਼ ਕੱਢਵਾਉਣ ਲਈ ਕਾਫ਼ੀ ਆਸਾਨ ਹੁੰਦਾ ਹੈ। ਇਸ ਨਾਲ ਤੁਸੀਂ ਕਿਤੇ ਵੀ ਬਹੁਤ ਆਸਾਨੀ ਨਾਲ ਕੈਸ਼ ਕੱਢਵਾ ਸਕਦੇ ਹੋ। ਕਈ ਵਾਰ ATM ਤੋਂ ਕੈਸ਼ ਕੱਢਵਾਉਣ ਲਈ ਸਾਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਤੋਂ ਇਲਾਵਾ ATM ਕਾਰਡ ਦੇ ਜ਼ਰੀਏ ਫਰੌਡ ਵੀ ਹੁੰਦੇ ਹਨ। ਅਜਿਹੇ ’ਚ ਤੁਹਾਨੂੰ ATM ਦੀ ਵਰਤੋਂ ਕਰਦੇ ਸਮੇਂ ਕਾਫ਼ੀ ਸਾਵਧਾਨੀ ਦੀ ਜ਼ਰੂਰਤ ਹੁੰਦੀ ਹੈ। ਕੀ ਤੁਹਾਡੇ ਨਾਲ ਅਜਿਹਾ ਕਦੀ ਹੋਇਆ ਹੈ ਕਿ ATM ’ਚੋਂ ਕੈਸ਼ ਨਹੀਂ ਨਿਕਲਿਆ ਹੈ ਤੇ ਅਕਾਊਂਟ ਤੋਂ ਡਿਡੈਕਟ ਹੋ ਗਿਆ ਹੈ। ਜੇ ਤੁਹਾਡੇ ਨਾਲ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ? ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਾਂਗੇ ਜਿਸ ਨਾਲ ਤੁਸੀਂ ਡਿਡੈਕਟ ਅਮਾਊਂਟ ਵਾਪਸ ਲਿਆਂਦੀ ਜਾਵੇਗੀ।
SMS ਰਾਹੀਂ ਮਿਲੇਗੀ ਜਾਣਕਾਰੀ ;
ਜਦੋਂ ਖ਼ਰਾਬ ਤਕਨੀਕ ਦੀ ਵਜ੍ਹਾ ਨਾਲ ATM ’ਚੋਂ ਕੈਸ਼ ਨਹੀਂ ਕਢਵਾਉਂਦੇ ਹੋ ਤਾਂ ਤੁਹਾਡੇ ਕੋਲ ਮੈਸੇਜ ਆ ਜਾਂਦਾ ਹੈ। ਇਸ ਮੈਮੇਜ ’ਚ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਤੁਹਾਡੇ ਅਕਾਊਂਟ ’ਚੋਂ ਪੈਸੇ ਕੱਟੇ ਗਏ ਹਨ। ਅਜਿਹੀ ਸਥਿਤੀ ’ਚ ਕਾਫ਼ੀ ਚਿੰਤਾ ਹੋ ਜਾਂਦੀ ਹੈ। ਕਈ ਵਾਰ ਡਿਡੈਕਟ ਕੀਤੀ ਗਈ ਰਾਸ਼ੀ ਅਕਾਊਂਟ ’ਚ ਵਾਪਸ ਆ ਜਾਂਦੀ ਹੈ। ਉੱਥੇ ਹੀ ਫਰੌਡ ਵੀ ਤੁਹਾਡੇ ਅਕਾਊਂਟ ਤੋਂ ਪੈਸੇ ਕੱਢਵਾ ਸਕਦੇ ਹਨ। ਕਈ ਵਾਰ ATM ਮਸ਼ੀਨ ਨਾਲ ਛੇੜ-ਛਾੜ ਕਰਦੇ ਹਨ ਤੇ ਬਾਅਦ ’ਚ ਉਹ ਅਕਾਊਂਟ ’ਚੋਂ ਪੈਸੇ ਕੱਢਵਾ ਲੈਂਦੇ ਹਨ।
ਕੀ ਕਰੀਏ :
ਜੇ ਤੁਹਾਡੇ ਨਾਲ ਕਦੀ ਵੀ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾ ਬੈਂਕ ਦੇ ਕਸਟਮਰ ਕੇਅਰ ਨਾਲ ਸੰਪਰਕ ਕਰਨਾ ਚਾਹੀਦਾ। ਤੁਸੀਂ ਆਪਣੀ ਸਮੱਸਿਆ ਨੂੰ ਨੋਟ ਵੀ ਕਰਵਾ ਸਕਦੇ ਹਨ। ਕਸਮਟਰ ਕੇਅਰ ਐਗਜੀਕਿਊਟਵ ਸ਼ਿਕਾਇਤ ਦਰਜ ਕਰਦਾ ਹੈ ਤੇ ਸਾਨੂੰ ਸ਼ਿਕਾਇਤ ਟ੍ਰੈਕਿੰਗ ਰਿਕਾਰਡ ਦਿੰਦਾ ਹੈ। ਭਾਰਤੀ ਰਿਜ਼ਰਵ ਬੈਂਕ ਅਨੁਸਾਰ ਇਸ ਤਰ੍ਹਾਂ ਦੀ ਪਰੇਸ਼ਾਨੀ ’ਚ ਬੈਂਕ ਨੂੰ 7 ਦਿਨ ਦੇ ਅੰਦਰ ਸ਼ਿਕਾਇਤ ਦਾ ਹੱਲ ਕਰਨਾ ਹੁੰਦਾ ਹੈ ਤੇ ਅਕਾਊਂਟ ਹੋਲਡਰ ’ਚ ਪੈਸੇ ਜਮ੍ਹਾਂ ਕਰਨੇ ਹੁੰਦੇ ਹਨ।
ਮੁਆਵਜੇ ਦੀ ਵਿਵਸਥਾ :
ਜੇ ਬੈਂਕ ਅਕਾਊਂਟ ਹੋਲਡਰ ਦੇ ਅਕਾਊਂਟ ’ਚ ਪੈਸੇ ਜਮ੍ਹਾਂ ਨਹੀਂ ਕਰਦੇ ਹਨ ਤਾਂ ਬੈਂਕ ਤੁਹਾਨੂੰ ਮੁਆਵਜ਼ਾ ਦਿੰਦੀ ਹੈ। ਆਰਬੀਆਈ ਨਿਰਦੇਸ਼ਾਂ ਅਨੁਸਾਰ ਜੇ ਬੈਂਕ 5 ਦਿਨ ਦੇ ਅੰਦਰ ਹੱਲ ਨਹੀਂ ਕਰਦਾ ਹੈ ਤਾਂ ਬੈਂਕ ਨੂੰ 100 ਰੁਪਏ ਰੋਜ਼ਾਨਾ ਦੇ ਹਿਸਾਬ ਨਾਲ ਮੁਆਵਜ਼ਾ ਦੇਣਾ ਪੈਂਦਾ ਹੈ। ਇਸ ਤੋਂ ਇਲਾਵਾ ਗਾਹਕ https://cms.rbi.org.in ’ਤੇ ਵੀ ਸ਼ਿਕਾਇਤ ਦਰਜ ਕਰ ਸਕਦਾ ਹੈ।