Connect with us

ਅਪਰਾਧ

ਟਾਇਰ ਪੰਕਚਰ ਹੋਣ ਦੀ ਗੱਲ ਕਹਿ ਕੇ ਰੋਕੀ ਕਾਰ, ਉਡਾਇਆ 50 ਹਜ਼ਾਰ ਕੈਸ਼ ਨਾਲ ਭਰਿਆ ਬੈਗ

Published

on

The car was stopped by saying that the tire was punctured, a bag full of 50 thousand cash was blown away

ਲੁਧਿਆਣਾ : ਸ਼ਹਿਰ ਦੇ ਮਾਡਲ ਟਾਊਨ ਇਲਾਕੇ ਦੇ ਚਿਲਡਰਨ ਵੈਲੀ ਪਾਰਕ ਇਲਾਕੇ ‘ਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਟਾਇਰ ਪੈਂਚਰ ਹੋ ਗਿਆ ਕਹਿ ਕੇ ਗੱਡੀ ਰੋਕੀ ਤੇ ਲੈਪਟਾਪ ਅਤੇ ਪੈਸਿਆਂ ਨਾਲ ਭਰਿਆ ਬੈਗ ਕੱਢ ਕੇ ਫਰਾਰ ਹੋ ਗਏ । ਪੁਲਸ ਨੇ ਕਾਰ ਚਾਲਕ ਦੀ ਸ਼ਿਕਾਇਤ ‘ਤੇ ਅਪਰਾਧਿਕ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਹਰਪ੍ਰੀਤ ਸਿੰਘ ਵਾਸੀ ਮਾਡਲ ਟਾਊਨ ਐਕਸਟੈਂਸ਼ਨ ਨੇ ਦੱਸਿਆ ਕਿ ਉਸ ਦੀ ਕਾਰ ਵਿਚ ਲੈਪਟਾਪ ਤੇ ਬੈਗ ਜਿਸ ਵਿਚ 50 ਹਜ਼ਾਰ ਰੁਪਏ ਨਕਦ, ਡਰਾਈਵਿੰਗ ਲਾਇਸੈਂਸ, ਇੰਡੀਅਨ ਬੈਂਕ ਦੀ ਚੈੱਕ ਬੁੱਕ ਸੀ। ਇਸ ਦੌਰਾਨ ਜਦੋਂ ਉਹ ਸੇਠੀ ਸਟੱਡੀ ਸਰਕਲ ਨੇੜੇ ਚਿਲਡਰਨ ਵੈਲੀ ਪਾਰਕ ਪਹੁੰਚਿਆ ਤਾਂ ਉਥੇ ਮੋਟਰਸਾਈਕਲ ਤੇ’ ਆਏ 2 ਨੌਜਵਾਨਾਂ ਨੇ ਉਸ ਨੂੰ ਕਾਰ ਦਾ ਟਾਇਰ ਪੈਂਚਰ ਹੋਣ ਦੀ ਗੱਲ ਕਹੀ।

ਉਸ ਨੇ ਕਾਰ ਚੋਂ ਉਤਰ ਕੇ ਕਾਰ ਦਾ ਟਾਇਰ ਚੈਕ ਕੀਤਾ ਅਤੇ ਕਾਰ ਚ ਬੈਠ ਕੇ ਜਾਣ ਲੱਗਾ ਤਾਂ ਦੇਖਿਆ ਕਿ ਉਸ ਦਾ ਬੈਗ ਕਾਰ ‘ਚ ਨਹੀਂ ਸੀ। ਪੁਲਸ ਨੇ ਹਰਪ੍ਰੀਤ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਮਾਡਲ ਟਾਊਨ ਵਿਖੇ ਅਪਰਾਧਿਕ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏ ਐੱਸ ਆਈ ਹਰਪਾਲ ਸਿੰਘ ਨੇ ਦੱਸਿਆ ਕਿ ਆਸ-ਪਾਸ ਦੇ ਸੀ ਸੀ ਟੀ ਵੀ ਕੈਮਰੇ ਚੈੱਕ ਕਰ ਕੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Facebook Comments

Trending