Connect with us

ਅਪਰਾਧ

ਹੋਟਲਾਂ ‘ਚ ਅਨੈਤਿਕ ਕੰਮ ਦਾ ਚੱਲ ਰਿਹਾ ਸੀ ਧੰਦਾ, ਪੁਲਸ ਨੂੰ ਦੇਖ ਮੁੰਡੇ-ਕੁੜੀਆਂ ਦੇ ਉੱਡੇ ਹੋਸ਼

Published

on

The business of unethical work was going on in the hotels, the boys and girls lost their senses when they saw the police

ਲੁਧਿਆਣਾ : ਸਥਾਨਕ ਬੱਸ ਅੱਡੇ ਨੇੜੇ ਹੋਟਲਾਂ ’ਚ ਚੱਲ ਰਹੇ ਜਿਸਮਫ਼ਿ/ਰੋਸ਼ੀ ਦੇ ਧੰਦੇ ’ਤੇ ਦੇਰ ਰਾਤ ਇਲਾਕਾ ਪੁਲਸ ਦਾ ਡੰਡਾ ਜੰਮ ਕੇ ਚੱਲਿਆ। ਦਰਜਨਾਂ ਪੁਲਸ ਮੁਲਾਜ਼ਮ ਏ. ਸੀ. ਪੀ. ਸਿਵਲ ਲਾਈਨ ਜਸਰੂਪ ਕੌਰ ਅਤੇ ਥਾਣਾ ਡਵੀਜ਼ਨ ਨੰਬਰ-5 ਦੇ ਇੰਚਾਰਜ ਨੀਰਜ ਚੌਧਰੀ ਦੀ ਅਗਵਾਈ ’ਚ ਛਾਪੇਮਾਰੀ ਕਰਨ ਪੁੱਜੇ। ਇੱਥੇ ਪੁਲਸ ਨੇ ਕਈ ਹੋਟਲਾਂ ਨੂੰ ਖੰਗਾਲਿਆ, ਜਿਸ ਤੋਂ ਬਾਅਦ 3 ਹੋਟਲਾਂ ’ਚ ਜਿਸਮਫ਼ਿਰੋਸ਼ੀ ਦਾ ਧੰਦਾ ਕਰਦੇ 15 ਮੁੰਡੇ-ਕੁੜੀਆਂ ਅਤੇ 3 ਮੈਨੇਜਰਾਂ ਸਮੇਤ 9 ਹੋਰ ਨੌਜਵਾਨਾਂ ਨੂੰ ਕਾਬੂ ਕੀਤਾ ਹੈ।

ਕਈ ਵਾਰ ਭ੍ਰਿਸ਼ਟ ਪੁਲਸ ਮੁਲਾਜ਼ਮਾਂ ਦੀ ਆੜ ਲੈ ਕੇ ਹੋਟਲ ਸੰਚਾਲਕ ਬਚਦੇ ਆ ਰਹੇ ਸਨ ਪਰ ਇਸ ਵਾਰ ਥਾਣਾ ਡਵੀਜ਼ਨ ਨੰਬਰ-5 ਦੀ ਪੁਲਸ ਵੱਖਰੇ ਹੀ ਅੰਦਾਜ਼ ’ਚ ਦਿਖਾਈ ਦਿੱਤੀ, ਜਿਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਛਾਪੇਮਾਰੀ ਕਰ ਕੇ ਅਨੈਤਿਕ ਕਾਰਜ ਕਰ ਰਹੀਆਂ 15 ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਥਾਣਾ ਡਵੀਜ਼ਨ ਨੰਬਰ-5 ਇੰਚਾਰਜ ਨੀਰਜ ਚੌਧਰੀ ਨੇ ਦੱਸਿਆ ਕਿ ਕਈ ਹੋਟਲਾਂ ’ਚ ਅਚਾਨਕ ਛਾਪੇਮਾਰੀ ਕੀਤੀ ਗਈ ਹੈ, ਜਿਸ ’ਚੋਂ 3 ਹੋਟਲਾਂ ’ਚ ਅਨੈਤਿਕ ਕਾਰਜ ਦਾ ਧੰਦਾ ਕਰਨ ਵਾਲੀਆਂ ਕਈ ਕੁੜੀਆਂ ਸਮੇਤ ਕਈ ਮੁੰਡਿਆਂ ਅਤੇ ਹੋਟਲਾਂ ਦੇ ਮੈਨੇਜਰਾਂ ਨੂੰ ਹਿਰਾਸਤ ’ਚ ਲਿਆ ਹੈ। ਪੁਲਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

Facebook Comments

Trending