Connect with us

ਦੁਰਘਟਨਾਵਾਂ

ਪੰਜਾਬ ਆ ਰਹੀ ਬੱਸ ਡਿੱਗੀ ਬਿਆਸ ਦਰਿਆ ‘ਚ , ਯਾਤਰੀਆਂ ਚ ਪਿਆ ਚੀਕ-ਚਿਹਾੜਾ

Published

on

ਮਨਾਲੀ ਤੋਂ ਪੰਜਾਬ ਆ ਰਹੀ ਸਵਾਰੀਆਂ ਨਾਲ ਭਰੀ ਬੱਸ ਬਿਆਸ ਦਰਿਆ ’ਚ ਡਿੱਗ ਗਈ। ਇਸ ਘਟਨਾ ਤੋਂ ਬਾਅਦ ਹਰ ਪਾਸੇ ਹਫੜਾ-ਦਫੜੀ ਮਚ ਗਈ।

ਮਨਾਲੀ ‘ਚ ਯਾਤਰੀਆਂ ਨਾਲ ਭਰੀ ਬੱਸ ਬਿਆਸ ਨਦੀ ‘ਚ ਡਿੱਗ ਗਈ। ਇਸ ਹਾਦਸੇ ਵਿੱਚ ਇੱਕ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ। ਪਰ ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

ਜਾਣਕਾਰੀ ਅਨੁਸਾਰ ਸਵਾਰੀਆਂ ਨਾਲ ਭਰੀ ਬੱਸ ਮਨਾਲੀ ਤੋਂ ਪਠਾਨਕੋਟ ਆ ਰਹੀ ਸੀ। ਪਰ ਰਸਤੇ ‘ਚ ਬਿਆਸ ਦਰਿਆ ਦੇ ਕੋਲ ਅਚਾਨਕ ਡਰਾਈਵਰ ਦਾ ਬੱਸ ‘ਤੇ ਕੰਟਰੋਲ ਖੋ ਗਿਆ ਅਤੇ ਇਹ ਸਿੱਧੀ ਜਾ ਕੇ ਦਰਿਆ ‘ਚ ਜਾ ਡਿੱਗੀ। ਜਿਸ ਤੋਂ ਬਾਅਦ ਰੌਲਾ ਪੈ ਗਿਆ।

ਹਾਦਸੇ ਤੋਂ ਬਾਅਦ ਲੋਕਾਂ ਨੇ ਦੱਸਿਆ ਕਿ ਬੱਸ ਪਠਾਨਕੋਟ ਜਾ ਰਹੀ ਸੀ। ਇਸ ਦੌਰਾਨ ਬਿਆਸ ਦਰਿਆ ਕੋਲ ਜ਼ਮੀਨ ਖਿਸਕ ਗਈ, ਜਿਸ ਕਾਰਨ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠੀ ਅਤੇ ਬੱਸ ਦਰਿਆ ਵਿੱਚ ਜਾ ਡਿੱਗੀ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

 

Facebook Comments

Trending