ਅਪਰਾਧ
ਸੂਟਕੇਸ ‘ਚ ਟੁਕੜਿਆਂ ‘ਚ ਮਿਲੀ ਲਾ/ਸ਼, ਪੁਲਸ ਨੇ ਜਾਰੀ ਕੀਤਾ ਪੋਸਟਰ
Published
12 months agoon
By
Lovepreet
ਲੁਧਿਆਣਾ: ਕੈਂਸਰ ਹਸਪਤਾਲ ਨੇੜੇ ਸਥਿਤ ਰੇਲਵੇ ਪੁਲ ਤੋਂ ਸੂਟਕੇਸ ਵਿੱਚ ਟੁਕੜਿਆਂ ਵਿੱਚ ਮਿਲੀ ਲਾਸ਼ ਸਬੰਧੀ ਵੱਖ-ਵੱਖ ਪੁਲਿਸ ਟੀਮਾਂ ਵੱਲੋਂ ਮ੍ਰਿਤਕ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਨੇ ਇਸ ਮਾਮਲੇ ਵਿੱਚ ਮੁੱਢਲੀ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਅਤੇ ਲਾਸ਼ ਦੇ ਟੁਕੜੇ-ਟੁਕੜੇ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਜ਼ਿਕਰਯੋਗ ਹੈ ਕਿ 11 ਅਪ੍ਰੈਲ ਨੂੰ ਰੇਲਵੇ ਟ੍ਰੈਕ ‘ਤੇ ਗਸ਼ਤ ਕਰ ਰਹੇ ਇਕ ਗੈਂਗਮੈਨ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਪਲਾਸਟਿਕ ‘ਚ ਲਪੇਟ ਕੇ ਇਕ ਵਿਅਕਤੀ ਦੇ ਕੱਟੇ ਹੋਏ ਅੰਗ ਟ੍ਰੈਕ ਦੇ ਕੋਲ ਪਏ ਹਨ।ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪੁਲ ਦੇ ਉੱਪਰ ਸੂਟਕੇਸ ‘ਚ ਲਾਸ਼ ਦੇ ਅੰਗ ਪਏ ਮਿਲੇ, ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਪੁਲੀਸ ਨੇ ਵੱਖ-ਵੱਖ ਟੀਮਾਂ ਬਣਾ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਮ੍ਰਿਤਕ ਵਿਅਕਤੀ ਦੀ ਲਾਸ਼ ਦੀ ਪਛਾਣ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ ਸੂਟਕੇਸ ‘ਤੇ ਲੱਗੇ ਲੇਬਲ ਤੋਂ ਪਤਾ ਲੱਗਣ ‘ਤੇ ਪੁਲਸ ਨੇ ਬਠਿੰਡਾ ‘ਚ ਵੀ ਛਾਪੇਮਾਰੀ ਕੀਤੀ ਪਰ ਕੁਝ ਨਹੀਂ ਮਿਲਿਆ ਤਾਂ ਪੁਲਸ ਨੇ ਆਸ-ਪਾਸ ਦੇ ਇਲਾਕਿਆਂ ‘ਚ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਕੁਝ ਸੁਰਾਗ ਮਿਲੇ ਹਨ, ਜਿਨ੍ਹਾਂ ਦੀ ਪੁਲਸ ਜਾਂਚ ਕਰ ਰਹੀ ਹੈ। ਹੁਣ ਪੁਲਿਸ ਵੱਲੋਂ ਮ੍ਰਿਤਕ ਦੀ ਪਹਿਚਾਣ ਸਬੰਧੀ ਇੱਕ ਪੋਸਟਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਮ੍ਰਿਤਕ ਵਿਅਕਤੀ ਦੇ ਕੱਪੜਿਆਂ ਦਾ ਰੰਗ, ਉਸਦੀ ਦਿੱਖ ਅਤੇ ਹੋਰ ਤੱਥਾਂ ਦਾ ਜ਼ਿਕਰ ਕੀਤਾ ਗਿਆ ਹੈ ਪਰ ਦੋਸ਼ੀ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
You may like
-
ਪੰਜਾਬ ਭਰ ‘ਚ ‘ਨਾਈਟ ਡੋਮੀਨੇਸ਼ਨ ਆਪ੍ਰੇਸ਼ਨ’ ਸ਼ੁਰੂ, ਪੁਲਿਸ ਨੇ ਹਰ ਜਗ੍ਹਾ ਦੀ ਕੀਤੀ ਤਲਾਸ਼ੀ
-
ਚੈਕਿੰਗ ਦੌਰਾਨ ਪੁਲਿਸ ਹੋਈ ਹੈਰਾਨ, ਵੱਡੀ ਮਾਤਰਾ ਵਿੱਚ…
-
ASI ਦੀ ਗੋਲੀ ਲੱਗਣ ਨਾਲ ਮੌਤ, ਪੁਲਿਸ ਲਾਈਨ ‘ਚ ਤਾਇਨਾਤ ਸੀ
-
ਪੰਜਾਬ ‘ਚ ਪੁਲਿਸ ਤੇ ਕਿਸਾਨਾਂ ‘ਚ ਜ਼ਬਰਦਸਤ ਝੜਪ, ਮੁੱਖ ਮੰਤਰੀ ਸਮੇਤ ਕੈਬਨਿਟ ਮੰਤਰੀਆਂ ਦੇ ਘਰਾਂ ਦਾ ਕੀਤਾ ਘਿਰਾਓ
-
ਪੰਜਾਬ ਦੇ ਇਸ ਇਲਾਕੇ ‘ਚ ਮਚੀ ਹਲਚਲ! ਹਰ ਪਾਸੇ ਪੁਲਿਸ, ਲੋਕ ਘਰਾਂ ਤੋਂ ਨਿਕਲੇ ਬਾਹਰ …
-
ਪੰਜਾਬ ‘ਚ ਮੁੱਠਭੇੜ, ਪੁਲਿਸ ਤੇ ਸਨੈਚਰਾਂ ਵਿਚਾਲੇ ਚੱਲੀਆਂ ਗੋਲੀਆਂ