Connect with us

ਖੇਡਾਂ

ਬਲਾਕ ਪੱਧਰੀ ਖੇਡਾਂ ਅਮਿਟ ਅਤੇ ਖੁਬਸੂਰਤ ਯਾਦਾਂ ਵਿਖੇਰਦੀਆਂ ਆਪਣੇ ਅਗਲੇ ਪੜ੍ਹਾਅ ਵੱਲ ਵਧੀਆਂ

Published

on

The block level games moved on to their next lesson with indelible and beautiful memories

ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਅਧੀਨ ਵੱਖ-ਵੱਖ 14 ਬਲਾਕਾਂ ਵਿੱਚ ਹੋ ਰਹੀਆਂ ਬਲਾਕ ਪੱਧਰੀ ਖੇਡਾਂ ਆਖਰੀ ਦਿਨ ਅਮਿਟ ਅਤੇ ਖੁਬਸੂਰਤ ਯਾਦਾਂ ਵਿਖੇਰਦੀਆਂ ਹੋਈਆਂ ਆਪਣੇ ਅਗਲੇ ਪੜ੍ਹਾਅ ਵੱਲ ਵੱਧ ਗਈਆਂ। ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਮਰਾਲਾ, ਮਲੌਦ, ਰਾਏਕੋਟ ਅਤੇ ਲੁਧਿਆਣਾ-1 ਦੀਆਂ ਖੇਡਾਂ ਦੌਰਾਨ ਵੱਖ-ਵੱਖ ਖੇਡ ਮੈਦਾਨਾਂ ਵਿੱਚ ਫੱਸਵੇਂ ਮੁਕਾਬਲੇ ਦੇਖਣ ਨੂੰ ਮਿਲੇ।

ਉਨ੍ਹਾਂ ਖੇਡ ਨਤੀਜਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਐਥਲੈਟਿਕਸ 100 ਮੀਟਰ ਲੜਕੇ ਅੰਡਰ-21 ਸਾਲ ਵਿੱਚ ਰਾਹੁਲ ਅੱਵਲ ਰਿਹਾ ਜਦਕਿ ਆਦਰਸ਼ ਕੁਮਾਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 800 ਮੀਟਰ ‘ਚ ਲਵਕੇਸ਼ ਨੇ ਪਹਿਲਾ ਸਥਾਨ ਉਮਾ ਸ਼ੰਕਰ ਨੇ ਦੂਜਾ ਸਥਾਨ। 200 ਮੀਟਰ ਵਿਸ਼ਵਪ੍ਰਤਾਪ ਸਿੰਘ ਨੇ ਪਹਿਲਾ ਸਥਾਨ ਅਤੇ ਪਵਨ ਨੇ ਦੂਜਾ ਸਥਾਨ। 500 ਮੀਟਰ ਵਿੱਚ ਕ੍ਰਿਸ਼ਨ ਲਾਲ ਨੇ ਪਹਿਲਾ ਅਤੇ ਹਰਮਨ ਸਿੰਘ ਨੇ ਦੂਜਾ ਜਦਕਿ 5000 ਮੀਟਰ ਵਿੱਚ ਕ੍ਰਿਸ਼ਨ ਲਾਲ ਨੇ ਪਹਿਲਾ ਅਤੇ ਹਰਮਨ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਬਲਾਕ ਮਲੌਦ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੌਦ ਵਿਖੇ ਐਥਲੈਟਿਕਸ ਲੰਮੀ ਛਾਲ ਅੰਡਰ-21 ਸਾਲ ਲੜਕੇ ‘ਚ ਪ੍ਰਭਜੋਤਿ ਸਿੰਘ ਨੇ ਪਹਿਲਾ ਸਥਾਨ, ਜਸਕਰਨ ਸਿੰਘ ਨੇ ਦੂਜਾ ਸਥਾਨ ਅਤੇ ਹਰਮਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਵਿੱਚ ਬੀਰਇੰਦਰ ਸਿੰਘ ਪਹਿਲਾ, ਤਰਨਪ੍ਰੀਤ ਸਿੰਘ ਦੂਜਾ ਅਤੇ ਦਿਲਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਲੜਕੇ ਅੰਡਰ-21 ਸਾਲ ‘ਚ ਪਿਯੂਸ਼ ਪਹਿਲਾ ਸਥਾਨ, ਮਨਵੀਰ ਸਿੰਘ ਦੂਜਾ ਅਤੇ ਅਰਮਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਬਲਾਕ ਸਮਰਾਲਾ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣਕੀ ‘ਚ ਫੁੱਟਬਾਲ ਅੰਡਰ-14 ਸਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਪਹਿਲਾ ਅਤੇ ਪਿੰਡ ਚੱਕ ਮਾਫੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ-17 ਸਾਲ ਲੜਕਿਆਂ ਦੇ ਮੁਕਾਬਲੇ ਵਿੱਚ ਪਿੰਡ ਮਾਨੂੰਪੁਰ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਵਲੋਂ ਬਲਾਕ ਰਾਏਕੋਟ ਅਧੀਨ ਗੁਰੂ ਗੋਬਿੰਦ ਸਿੰਘ ਸਟੇਡੀਅਮ ਰਾਏਕੋਟ ਵਿਖੇ ਹੋਈਆਂ ਖੇਡਾਂ ਦੇ ਨਤੀਜਿਆਂ ਬਾਰੇ ਦੱਸਿਆ ਕਿ ਐਥਲੈਟਿਕਸ 21 ਸਾਲ 100 ਮੀਟਰ ਲੜਕੀਆਂ – ਰਮਨਜੋਤ ਕੌਰ ਨੇ ਪਹਿਲਾ ਅਤੇ ਕਮਲਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ। 200 ਮੀਟਰ ‘ਚ ਰਮਨਜੋਤ ਕੌਰ ਨੇ ਪਹਿਲਾ, ਰਤਨਵੀਰ ਕੌਰ ਨੇ ਦੂਜਾ ਜਦਕਿ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। 400 ਮੀਟਰ ਵਿੱਚ ਕਮਲਪ੍ਰੀਤ ਕੌਰ ਨੇ ਪਹਿਲਾ ਅਤੇ ਮਹਿਕਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

Facebook Comments

Trending