Connect with us

ਪੰਜਾਬ ਨਿਊਜ਼

ਪੰਜਾਬ ‘ਚ Monsoon ਨੂੰ ਲੈ ਕੇ ਆਈ ਵੱਡੀ ਖ਼ਬਰ, ਜਾਣੋ ਆਉਣ ਵਾਲੇ ਦਿਨਾਂ ‘ਚ ਮੌਸਮ ਦੀ ਅਪਡੇਟ

Published

on

The big news brought by Monsoon in Punjab, know the weather update in the coming days

ਲੁਧਿਆਣਾ : ਪੰਜਾਬ ‘ਚ ਅੱਤ ਦੀ ਪੈ ਰਹੀ ਗਰਮੀ ਨੇ ਲੋਕਾਂ ਨੇ ਪਸੀਨੇ ਛੁਡਾ ਦਿੱਤੇ ਹਨ। 40 ਡਿਗਰੀ ਦੇ ਨੇੜੇ ਪੁੱਜੇ ਤਾਪਮਾਨ ਵਿਚਕਾਰ ਤੇਜ਼ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ। ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ‘ਚ ਹੀਟ ਵੇਵ (ਗਰਮ ਹਵਾਵਾਂ) ਚੱਲ ਰਹੀ ਹੈ, ਜਿਸ ਕਾਰਨ ਦੁਪਹਿਰ ਦੇ ਸਮੇਂ ਲੋਕਾਂ ਦਾ ਘਰਾਂ ਵਿਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਰਿਹਾ ਹੈ।

ਮੌਸਮ ਵਿਭਾਗ ਦੇ ਅਗਾਊਂ ਅਨੁਮਾਨ ਮੁਤਾਬਕ 20, 21 ਜੂਨ ਨੂੰ ਤਾਪਮਾਨ 41-42 ਡਿਗਰੀ ਨੂੰ ਪਾਰ ਕਰ ਸਕਦਾ ਹੈ। ਇਸ ਵਾਰ ਕੇਰਲ ਤੋਂ ਮਾਨਸੂਨ ਦੀ ਸ਼ੁਰੂਆਤ ਇਕ ਹਫ਼ਤਾ ਲੇਟ ਹੋਈ ਸੀ, ਜਿਸ ਕਾਰਨ ਪੰਜਾਬ ‘ਚ ਮਾਨਸੂਨ ਪਹੁੰਚਣ ‘ਚ ਅਜੇ ਕੁੱਝ ਦਿਨ ਲੱਗਣਗੇ। ਚੱਕਰਵਾਤ ਬਿਪਰਜੋਏ ਕਾਰਨ ਮੀਂਹ ’ਤੇ ਅਸਰ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਤੇਜ਼ ਹਵਾਵਾਂ ਚੱਲਣ ਦੇ ਆਸਾਰ ਬਣੇ ਹੋਏ ਹਨ।

Facebook Comments

Trending