ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਜ਼ੂਆਲੋਜੀ ਵਿਭਾਗ ਵਿੱਚ ਪੀ ਐਚ ਦੀ ਖੋਜਾਰਥੀ ਡਾ. ਬਿੰਦੂ ਬਾਲਾ ਨੂੰ ਸਰਵੋਤਮ ਐਮ.ਐਸ.ਸੀ.ਥੀਸਸ ਐਵਾਰਡ ਮਿਲਿਆ ਹੈ। ਇਹ ਐਵਾਰਡ ਖੇਤੀ ਉਤਪਾਦਨ, ਸੁਰੱਖਿਆ ਅਤੇ ਫਸਲਾਂ ਦੀ ਦੇਖਭਾਲ ਲਈ ਨੀਤੀ ਵਿਸ਼ੇ ‘ਤੇ ਰਾਸ਼ਟਰੀ ਕਾਨਫਰੰਸ ਦੌਰਾਨ ਅਨਾਜ ਸਟੋਰਾਂ ਵਿੱਚ ਘਰੇਲੂ ਚੂਹਿਆਂ ਨੂੰ ਦੂਰ ਕਰਨ ਲਈ ਮਿਥਾਈਲ ਐਂਥਰਾਨੀਲੇਟ ਫਾਰਮੂਲੇਸ਼ਨ ਦਾ ਵਿਕਾਸ ਸਿਰਲੇਖ ਵਾਲੇ ਥੀਸਿਸ ਲਈ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਡਾ ਇੰਦੂ ਬਾਲਾ ਨੇ ਆਪਣੀ ਐਮ.ਐਸ.ਸੀ. ਦਾ ਥੀਸਿਸ ਡਾ: ਬੀ.ਕੇ. ਬੱਬਰ ਵਿਗਿਆਨੀ ਜ਼ੂਆਲੋਜੀ ਵਿਭਾਗ ਦੀ ਨਿਗਰਾਨੀ ਹੇਠ ਸੰਪੂਰਨ ਕੀਤਾ।ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਬੇਸਿਕ ਸਇੰਸਿਜ਼ ਕਾਲਜ ਦੇ ਡੀਨ ਡਾ ਸ਼ੰਮੀ ਕਪੂਰ, ਡਾ: ਪਰਦੀਪ ਕੁਮਾਰ ਛੁਨੇਜਾ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ਼ ਅਤੇ ਡਾ: ਨੀਨਾ ਸਿੰਗਲਾ, ਮੁਖੀ, ਜ਼ੂਆਲੋਜੀ ਵਿਭਾਗ ਨੇ ਵਿਦਿਆਰਥਣ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।