Connect with us

ਪੰਜਾਬ ਨਿਊਜ਼

ਫਾਈਨਾਂਸ ਕੰਪਨੀ ਦੇ ਏਜੰਟਾਂ ਨੇ ਗਾਹਕਾਂ ਨਾਲ ਕੀਤੀ ਲੱਖਾਂ ਦੀ ਠੱਗੀ

Published

on

ਲੁਧਿਆਣਾ: ਜ਼ਿਲੇ ਦੇ ਜਗਰਾਓਂ ਤੋਂ ਕੰਪਨੀ ਕਰਮਚਾਰੀਆਂ ਵੱਲੋਂ ਗਾਹਕਾਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮਿਲੀ ਹੈ ਕਿ ਜਹਾਵਾਂ ਸਥਿਤ ਲਾਰਸਨ ਐਂਡ ਟੂਬਰੋ ਫਾਈਨਾਂਸ ਕੰਪਨੀ ਦੀ ਰਾਏਕੋਟ ਬ੍ਰਾਂਚ ‘ਚ ਕੰਪਨੀ ਦੇ ਏਜੰਟਾਂ ਵੱਲੋਂ 18 ਲੱਖ 18 ਹਜ਼ਾਰ ਰੁਪਏ ਦਾ ਗਬਨ ਕੀਤਾ ਗਿਆ ਹੈ।
ਕੰਪਨੀ ਦੇ ਚਾਰ ਏਜੰਟਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਗਾਹਕਾਂ ਤੋਂ ਕਿਸ਼ਤਾਂ ਦੇ ਰੂਪ ‘ਚ ਪੈਸੇ ਤਾਂ ਵਸੂਲੇ ਪਰ ਉਹ ਰਕਮ ਕੰਪਨੀ ‘ਚ ਜਮ੍ਹਾ ਨਹੀਂ ਕਰਵਾਈ। ਇਸ ਸਬੰਧੀ ਬ੍ਰਾਂਚ ਮੈਨੇਜਰ ਸੰਦੀਪ ਸੋਨੀ ਨੇ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਖਿਲਾਫ ਧੋਖਾਦੇਹੀ ਅਤੇ ਗਬਨ ਦਾ ਮਾਮਲਾ ਦਰਜ ਕਰ ਲਿਆ।
ਮੁਲਜ਼ਮਾਂ ਦੀ ਪਛਾਣ ਸੰਦੀਪ ਕੁਮਾਰ (ਸ੍ਰੀ ਮੁਕਤਸਰ ਸਾਹਿਬ), ਅਰਸ਼ਦੀਪ ਸਿੰਘ (ਕੋਟਕਪੂਰਾ), ਗੁਰਪ੍ਰੀਤ ਸਿੰਘ (ਪਟਿਆਲਾ), ਸਿਕੰਦਰ ਸਿੰਘ (ਰਾਏਕੋਟ) ਵਜੋਂ ਹੋਈ ਹੈ।

ਜਾਂਚ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਏਜੰਟਾਂ ਨੇ ਗਾਹਕਾਂ ਤੋਂ ਕਿਸ਼ਤਾਂ ਦੀ ਅਦਾਇਗੀ ਤਾਂ ਲੈ ਲਈ ਪਰ ਕੰਪਨੀ ਦੇ ਖਾਤੇ ਵਿੱਚ ਰਕਮ ਜਮ੍ਹਾਂ ਕਰਵਾਉਣ ਦੀ ਬਜਾਏ ਨਿੱਜੀ ਤੌਰ ’ਤੇ ਰੱਖ ਲਈ। ਜਦੋਂ ਕੰਪਨੀ ਨੇ ਗਾਹਕਾਂ ਨਾਲ ਸੰਪਰਕ ਕੀਤਾ ਤਾਂ ਧੋਖਾਧੜੀ ਦਾ ਪਤਾ ਲੱਗਾ।ਏਐਸਆਈ ਰਾਜਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਹ ਸਾਰੇ ਫਰਾਰ ਹਨ। ਪੁਲੀਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

Facebook Comments

Trending