ਅਪਰਾਧ
6 ਮੈਂਬਰੀ ਗਰੋਹ ਨੇ ਨੌਜਵਾਨ ਕੋਲੋਂ ਲੁੱਟੀ ਨਕਦੀ ਤੇ ਮੋਬਾਈਲ ਫੋਨ
Published
3 years agoon
ਲੁਧਿਆਣਾ : ਫੈਕਟਰੀ ਤੋਂ ਘਰ ਜਾ ਰਹੇ ਨੌਜਵਾਨ ਨੂੰ ਨਿਸ਼ਾਨਾ ਬਣਾਉਂਦਿਆਂ 6 ਮੈਂਬਰੀ ਗਰੋਹ ਨੇ ਉਸ ਕੋਲੋਂ ਛੇ ਹਜ਼ਾਰ ਰੁਪਏ ਦੀ ਨਗਦੀ ਅਤੇ ਦੋ ਮੋਬਾਇਲ ਫੋਨ ਲੁੱਟ ਲਏ। ਨੌਜਵਾਨ ਵੱਲੋਂ ਰੌਲਾ ਪਾਉਣ ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਤਫਤੀਸ਼ ਦੇ ਦੌਰਾਨ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਸ਼ਨਾਖਤ ਕਰ ਲਈ ਹੈ।
ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਸ ਨੇ ਨਿਊ ਦੁਰਗਾਪੁਰੀ ਕਾਲੋਨੀ ਦੇ ਰਹਿਣ ਵਾਲੇ ਵਿਸ਼ਾਲ ਤਿਵਾੜੀ ਦੇ ਬਿਆਨ ਉੱਪਰ ਦੁਰਗਾ ਕਾਲੋਨੀ ਦੇ ਵਾਸੀ ਦੀਪੂ , ਮਾਤਾ ਭਾਗ ਕੌਰ ਕਲੋਨੀ ਦੇ ਰਹਿਣ ਵਾਲੇ ਅਰੁਣ , ਗਿਆਸਪੁਰਾ ਦੇ ਵਾਸੀ ਅਭੈ ਚੌਹਾਨ ,ਮਹਿੰਦਰਨਗਰ ਪਿੱਪਲ ਚੌਕ ਦੇ ਵਾਸੀ ਆਰੀਅਨ ,ਸੂਰਜ ਅਤੇ ਬੁਲਡੌਗ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਵਿਸ਼ਾਲ ਤਿਵਾਡ਼ੀ ਨੇ ਦੱਸਿਆ ਕਿ ਉਹ ਰਾਤ ਗਿਆਰਾਂ ਵਜੇ ਦੇ ਕਰੀਬ ਮਹਾਦੇਵ ਨਗਰ ਤੋਂ ਢੰਡਾਰੀ ਖੁਰਦ ਵੱਲ ਜਾ ਰਿਹਾ ਸੀ। ਜਿਸ ਤਰ੍ਹਾਂ ਹੀ ਵਿਸ਼ਾਲ ਸਿੰਗਲਾ ਸਾਇਕਲ ਰੋਡ ਤੇ ਪੈਂਦੀ ਓਮ ਸਟੀਲ ਫੈਕਟਰੀ ਦੇ ਲਾਗੇ ਪਹੁੰਚਿਆ ਤਾਂ ਮੁਲਜ਼ਮਾਂ ਨੇ ਉਸ ਨੂੰ ਘੇਰ ਕੇ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ। ਮਾਰ ਦੇਣ ਦੀਆਂ ਧਮਕੀਆਂ ਦੇ ਕੇ ਮੁਲਜ਼ਮਾਂ ਨੇ ਉਸ ਕੋਲੋਂ ਛੇ ਹਜਾਰ ਰੁਪਏ ਦੀ ਨਕਦੀ ਅਤੇ ਮੋਬਾਇਲ ਫੋਨ ਲੁੱਟ ਲਿਆ। ਪੁਲੀਸ ਨੇ ਸਾਰੇ ਮੁਲਜ਼ਮਾਂ ਦੀ ਸ਼ਨਾਖ਼ਤ ਕਰ ਲਈ ਹੈ। ਜਲਦੀ ਹੀ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਵੇਗਾ।
You may like
-
ਪੁਲਿਸ ਦੇ ਅੜਿਕੇ ਆਏ ਭਰਾ-ਭੈਣ , ਲੋਕਾਂ ਨਾਲ ਕਰਦੇ ਸਨ ਠੱਗੀ
-
ਲੁਧਿਆਣਾ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ, SHO ਦਾ ਤਬਾਦਲਾ, ਪੜ੍ਹੋ ਸੂਚੀ
-
ਗੋਦਾਮ ‘ਚ ਭਾਰੀ ਮਾਤਰਾ ‘ਚ ਸਟੋਰ ਕੀਤੇ ਗਏ ਪਟਾਕੇ ਬਰਾਮਦ
-
ਧਾਰਮਿਕ ਯਾਤਰਾ ਤੋਂ ਮੁੜਦੀ ਬੱਸ ‘ਤੇ ਨਸ਼ੇੜੀਆਂ ਦਾ ਹਮਲਾ, ਪੁਲਿਸ ਨੇ ਕੀਤੇ ਗ੍ਰਿਫਤਾਰ
-
ਸੁਨਿਆਰੇ ਨੂੰ ਬੰਦੀ ਬਣਾ ਕੇ ਕੀਤੀ ਲੱਖਾਂ ਦੀ ਲੁੱਟ, ਚਾਕੂ ਨਾਲ ਕੀਤੇ ਕਈ ਵਾਰ
-
ਕਬਜ਼ਾ ਕਰਨ ਦੀ ਨੀਅਤ ਨਾਲ ਘਰ ਅੰਦਰ ਦਾਖਲ ਹੋਏ ਵਿਅਕਤੀ, ਕੀਤੀ ਭੰਨਤੋੜ ਤੇ ਕੁੱਟਮਾਰ