Connect with us

ਪੰਜਾਬ ਨਿਊਜ਼

ਸਾਹਨੇਵਾਲ ਹਵਾਈ ਅੱਡੇ ਤੋਂ 19 ਸੀਟਾਂ ਵਾਲਾ ਜਹਾਜ਼ ਇਸ ਤਾਰੀਕ ਨੂੰ ਭਰੇਗਾ ਪਹਿਲੀ ਉਡਾਣ

Published

on

The 19-seater aircraft will make its first flight from Sahnewal Airport on this date

ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਤੋਂ ਹਵਾਈ ਜਹਾਜ਼ ਸੇਵਾ ਮੁੜ ਸ਼ੁਰੂ ਹੋਣ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 6 ਸਤੰਬਰ ਨੂੰ ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਤੋਂ 19 ਸੀਟਾਂ ਵਾਲਾ ਜਹਾਜ਼ ਸਵਾਰੀਆਂ ਨੂੰ ਲੈ ਕੇ ਪਹਿਲੀ ਉਡਾਣ ਭਰੇਗਾ।

ਲੁਧਿਆਣਾ ਤੋਂ ਹਵਾਈ ਜਹਾਜ਼ ਰਾਹੀਂ ਯਾਤਰਾ ਕਰਨ ਵਾਲੇ ਯਾਤਰੀ ਦਿੱਲੀ ਹਵਾਈ ਅੱਡੇ ਦੀ ਬਜਾਏ ਦਿੱਲੀ ਦੇ ਨੇੜੇ ਗਾਜ਼ੀਆਬਾਦ ਵਿੱਚ ਬਣੇ ਹਿੰਡਨ ਹਵਾਈ ਅੱਡੇ ’ਤੇ ਪੁੱਜੇਗੀ। ਲੁਧਿਆਣਾ ਤੋਂ ਗਾਜ਼ੀਆਬਾਦ ਹਵਾਈ ਅੱਡੇ ’ਤੇ ਹਵਾਈ ਜਹਾਜ਼ ਸੇਵਾ ਸ਼ੁਰੂ ਕਰਨ ਲਈ ਗੁੜਗਾਓਂ ਦੀ ਹਵਾਈ ਕੰਪਨੀ ਫਲਾਇੰਗ ਦਾ ਡੀਸੀਐੱਚ6-400 ਜਹਾਜ਼ ਦੇਹਰਾਦੂਨ ਤੋਂ ਹਿੰਡਨ ਅਤੇ ਲੁਧਿਆਣਾ ਲਈ ਉਡਾਣ ਭਰੇਗਾ।

ਹਵਾਈ ਸੇਵਾ ਸ਼ੁਰੂ ਕਰਨ ਦੀ ਪੁਸ਼ਟੀ ਸਾਹਨੇਵਾਲ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਵੀ ਕੀਤੀ ਗਈ ਹੈ। ਹਵਾਈ ਜਹਾਜ਼ ਦੇਹਰਾਦੂਨ ਤੋਂ ਸਵੇਰੇ 8 ਵਜੇ ਉਡਾਣ ਭਰੇਗਾ, ਸਵੇਰੇ 9.05 ਵਜੇ ਗਾਜ਼ੀਆਬਾਦ ਪੁੱਜੇਗਾ ਅਤੇ ਸਵੇਰੇ 9.25 ’ਤੇ ਲੁਧਿਆਣਾ ਲਈ ਉਡਾਣ ਭਰੇਗਾ ਤੇ ਸਵੇਰੇ 10.50 ਵਜੇ ਲੁਧਿਆਣਾ ਹਵਾਈ ਅੱਡੇ ’ਤੇ ਪੁੱਜੇਗਾ।

ਲੁਧਿਆਣਾ ਤੋਂ 20 ਮਿੰਟ ਬਾਅਦ ਸਵੇਰੇ 11.10 ’ਤੇ ਜਹਾਜ਼ ਲੁਧਿਆਣਾ ਤੋਂ ਗਾਜ਼ੀਆਬਾਦ ਲਈ ਉਡਾਣ ਭਰੇਗਾ ਅਤੇ ਇਹ ਜਹਾਜ਼ 12.35 ਮਿੰਟ ਵਜੇ ਗਾਜ਼ੀਆਬਾਦ ਪੁੱਜੇਗਾ। ਉਥੋਂ 12.55 ਮਿੰਟ ’ਤੇ ਦੇਹਰਾਦੂਨ ਦੇ ਲਈ ਉਡਾਣ ਭਰੇਗਾ ਅਤੇ ਦੁਪਿਹਰ 1.50 ਵਜੇ ਦੇਹਰਾਦੂਨ ਪੁੱਜੇਗਾ।

Facebook Comments

Trending