ਲੋਹੀਆਂ : ਮਲਸੀਆਂ-ਲੋਹੀਆਂ ਰੋਡ ’ਤੇ ਪਿੰਡ ਵਾੜਾ ਜਗੀਰ ਨੇੜੇ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਕਾਰ ਚਾਲਕ ਅਮਨਪ੍ਰੀਤ ਸਿੰਘ ਬੁਰੀ ਤਰ੍ਹਾਂ ਝੁਲਸ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਮਨਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਮੁਰੀਦਵਾਲਾ ਗੱਡੀ ਚਲਾ ਰਿਹਾ ਸੀ ਤਾਂ ਪਿੰਡ ਵਾੜਾ ਜਗੀਰ ਨੇੜੇ ਅਚਾਨਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ ਅਤੇ ਫਿਰ ਅਚਾਨਕ ਅੱਗ ਲੱਗ ਗਈ।ਪਿੱਛੇ ਕਾਰ ਵਿੱਚ ਆ ਰਹੇ ਅਮਨਪ੍ਰੀਤ ਸਿੰਘ ਦੀ ਪਤਨੀ ਅਤੇ ਉਸਦਾ ਭਰਾ। ਦੋਵਾਂ ਨੇ ਉਸ ਨੂੰ ਬਾਹਰ ਕੱਢ ਕੇ ਹਸਪਤਾਲ ਦਾਖਲ ਕਰਵਾਇਆ ਜਿੱਥੋਂ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ।