ਲੁਧਿਆਣਾ : ਢੰਡਾਰੀ ਕਲਾਂ ਦੇ ਇੱਕ ਟੈਕਸਟਾਈਲ ਯੂਨਿਟ ‘ਚ ਅਚਾਨਕ ਅੱਗ ਲੱਗ ਗਈ। ਹਾਦਸੇ ਦੇ ਦੌਰਾਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ । ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ।
ਹੇਠਲੀ ਮੰਜ਼ਿਲ ਤੋਂ ਅੱਗ ਦੀਆਂ ਲਪਟਾਂ ਸ਼ੁਰੂ ਹੋਈਆਂ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਕੁਝ ਹੀ ਸਮੇਂ ਵਿੱਚ ਫੈਕਟਰੀ ਦੇ ਸਾਰੇ ਮਜ਼ਦੂਰ ਸੁਰੱਖਿਅਤ ਢੰਗ ਨਾਲ ਫੈਕਟਰੀ ਚੋਂ ਬਾਹਰ ਹੋ ਗਏ। ਉਨ੍ਹਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਾ ਹੋ ਸਕੇ।
ਸੂਤਰਾਂ ਮੁਤਾਬਿਕ ਅੱਗ ਸ਼ਾਮ ਕਰੀਬ 6 ਵਜੇ ਲੱਗੀ। ਅੱਧੇ ਘੰਟੇ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚੀਆਂ ਅਤੇ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ। ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਦੱਸਿਆ ਕਿ ਅੱਗ ਬੁਝਣ ਤੋਂ ਬਾਅਦ ਵੀ ਇਕ ਘੰਟੇ ਤੱਕ ਧੂੰਆਂ ਨਿਕਲਦਾ ਰਿਹਾ ।ਧੂੰਏਂ ਦੀਆਂ ਲਪਟਾਂ ਦੂਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ ।ਅੱਗ ਬੁਝਾਉਣ ਲਈ ਅੱਠ ਫਾਇਰ ਟੈਂਡਰ ਲੱਗੇ