Connect with us

ਦੁਰਘਟਨਾਵਾਂ

Oil Mill ‘ਚ ਲੱਗੀ ਭਿਆਨਕ ਅੱ*ਗ, ਮੌਕੇ ‘ਤੇ ਪਿਆ ਚੀਕ-ਚਿਹਾੜਾ

Published

on

ਫਾਜ਼ਿਲਕਾ  : ਇਮਾਰਤ ਨੂੰ ਅੱਗ ਲੱਗਣ ਦੀ ਖਬਰ ਪੰਜਾਬ ਦੇ ਫਾਜ਼ਿਲਕਾ ਤੋਂ ਆਈ ਹੈ। ਫਾਜ਼ਿਲਕਾ ਦੇ ਫਿਰਨੀ ਰੋਡ ‘ਤੇ ਇਕ ਤੇਲ ਮਿੱਲ ‘ਚ ਤੜਕੇ 3 ਵਜੇ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਅੰਦਰ ਪਿਆ 50 ਕੁਇੰਟਲ ਸੀਡ ਆਇਲ ਅਤੇ ਗਿੰਨਿੰਗ ਮਸ਼ੀਨ ਸੜ ਕੇ ਸੁਆਹ ਹੋ ਗਈ।

ਜਾਣਕਾਰੀ ਮੁਤਾਬਕ ਅੱਗ ਲੱਗਣ ਕਾਰਨ ਇਕ ਵਿਅਕਤੀ ਵੀ ਅੰਦਰ ਫਸ ਗਿਆ, ਜਿਸ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਆਇਲ ਮਿੱਲ ਮਾਲਕ ਮੋਹਨ ਸਰੂਪ ਬਿਦਾਨੀ ਨੇ ਦੱਸਿਆ ਕਿ ਇਕ ਵਿਅਕਤੀ ਨੇ ਉਨ੍ਹਾਂ ਦੇ ਘਰ ਆ ਕੇ ਅੱਗ ਲੱਗਣ ਦੀ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਅੱਗ ‘ਤੇ ਕਾਬੂ ਪਾਇਆ ਜਾ ਰਿਹਾ ਹੈ।

ਦੱਸ ਦਈਏ ਕਿ ਮਿੱਲ ਦੇ ਬਾਹਰ ਬਿਜਲੀ ਦਾ ਟਰਾਂਸਫਾਰਮਰ ਲੱਗਾ ਹੈ, ਜਿਸ ‘ਚੋਂ ਨਿਕਲੀ ਚੰਗਿਆੜੀ ਨੇ ਇੰਨਾ ਵੱਡਾ ਹਾਦਸਾ ਵਾਪਰ ਗਿਆ। ਫਿਲਹਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਪਰ ਘਟਨਾ ਕਾਰਨ ਇਮਾਰਤ ਅਤੇ ਆਰਥਿਕ ਸੰਪਤੀ ਦਾ ਕਾਫੀ ਨੁਕਸਾਨ ਹੋਇਆ ਹੈ।

 

Facebook Comments

Trending