Connect with us

ਦੁਰਘਟਨਾਵਾਂ

ਭਿ.ਆਨਕ ਹਾ.ਦਸਾ, ਸਕਾਰਪੀਓ ਕਾਰ ਬੇਕਾਬੂ ਹੋ ਕੇ ਡਿੱਗੀ ਨਹਿਰ ‘ਚ , ਪਿਆ ਚੀਕ-ਚਿਹਾੜਾ

Published

on

ਗੜ੍ਹਸ਼ੰਕਰ : ਰੂਪਨਗਰ ਤੋਂ ਆਦਮਪੁਰ ਨੂੰ ਜਾਂਦੀ ਬਿਸਤ ਦੁਆਬ ਨਹਿਰ ਇਨ੍ਹੀਂ ਦਿਨੀਂ ਲੋਕਾਂ ਦੀ ਜਾਨ ਲਈ ਖਤਰਾ ਬਣ ਗਈ ਹੈ। ਦਰਅਸਲ ਗੜ੍ਹਸ਼ੰਕਰ ਦੇ ਬੰਗਾ ਮਾਰਗ ਤੋਂ ਪਿੰਡ ਆਇਮਾ ਜੱਟਾਂ ਤੱਕ ਪੁਨਰ ਨਿਰਮਾਣ ਦੌਰਾਨ ਨਹਿਰ ਦੇ ਕੰਢੇ ਸੀਮਿੰਟ ਦੀ ਬਣੀ ਰੇਲਿੰਗ ਹੇਠਾਂ ਦੱਬ ਗਈ। ਜਿਸ ਕਾਰਨ ਨਹਿਰ ਦੇ ਨਾਲ ਬਣੀ ਸੜਕ ‘ਤੇ ਪੈਦਲ ਚੱਲਣਾ ਵੀ ਖਤਰੇ ਤੋਂ ਖਾਲੀ ਨਹੀਂ ਹੈ।

ਸੜਕ ਕਿਨਾਰੇ ਉੱਗੀ ਜੰਗਲੀ ਬੂਟੀ ਕਾਰਨ ਸੜਕ ਦੀ ਚੌੜਾਈ ਸੀਮਤ ਰਹਿੰਦੀ ਹੈ ਅਤੇ ਕਿਸੇ ਵੀ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਵਾਹਨ ਦੇ ਕਾਬੂ ਤੋਂ ਬਾਹਰ ਹੋ ਕੇ ਨਹਿਰ ਵਿੱਚ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਇਸ ਨਹਿਰ ਵਿੱਚ ਕਈ ਵਾਹਨ ਡਿੱਗ ਚੁੱਕੇ ਹਨ, ਜਿਸ ਕਾਰਨ ਕਾਫੀ ਨੁਕਸਾਨ ਹੋਇਆ ਹੈ ਅਤੇ ਹੁਣ ਨਹਿਰ ਪਾਣੀ ਨਾਲ ਭਰ ਜਾਣ ਕਾਰਨ ਖ਼ਤਰਾ ਹੋਰ ਵੀ ਵੱਧ ਗਿਆ ਹੈ। ਮੰਗਲਵਾਰ ਨੂੰ ਇਕ ਸਕਾਰਪੀਓ ਡਰਾਈਵਰ ਵੀ ਇਸੇ ਹਾਲਤ ਦਾ ਸ਼ਿਕਾਰ ਹੋ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਜਸਪਾਲ ਸਿੰਘ ਪੁੱਤਰ ਜਾਗਰ ਸਿੰਘ ਵਾਸੀ ਚੱਕ ਹਾਜੀਪੁਰ ਆਪਣੀ ਸਕਾਰਪੀਓ ‘ਤੇ ਗੜ੍ਹਸ਼ੰਕਰ ਤੋਂ ਪਿੰਡ ਮੋਰਾਂਵਾਲੀ ਵੱਲ ਜਾ ਰਿਹਾ ਸੀ ਕਿ ਪਿੰਡ ਮੋਹਣੋਵਾਲ ਨੇੜੇ ਕਿਸੇ ਵਾਹਨ ਨੂੰ ਓਵਰਟੇਕ ਕਰਦੇ ਹੋਏ ਬੇਕਾਬੂ ਹੋ ਕੇ ਨਹਿਰ ‘ਚ ਜਾ ਡਿੱਗਿਆ। ਕਾਰ ਵਿਚ ਉਹ ਇਕੱਲਾ ਸੀ ਅਤੇ ਖੁਸ਼ਕਿਸਮਤੀ ਨਾਲ ਉਹ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਿਆ ਅਤੇ ਉਸ ਦੀ ਜਾਨ ਬਚ ਗਈ, ਹਾਲਾਂਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ।ਬਾਅਦ ਵਿੱਚ ਪੁਲੀਸ ਪਾਰਟੀ ਵੱਲੋਂ ਕਰੇਨ ਦੀ ਮਦਦ ਨਾਲ ਗੱਡੀ ਨੂੰ ਬਾਹਰ ਕੱਢਿਆ ਗਿਆ। ਇਲਾਕਾ ਨਿਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਇਸ ਸੜਕ ਦੇ ਕਿਨਾਰੇ ਕੰਕਰੀਟ ਦੀ ਰੇਲਿੰਗ ਬਣਾਈ ਜਾਵੇ ਤਾਂ ਜੋ ਇਸ ਸੜਕ ‘ਤੇ ਪੈਦਲ ਚੱਲਣ ਵਾਲੇ, ਰਾਹਗੀਰਾਂ ਅਤੇ ਹੋਰ ਲੋਕਾਂ ਨੂੰ ਕਿਸੇ ਜਾਨੀ ਨੁਕਸਾਨ ਤੋਂ ਬਚਾਇਆ ਜਾ ਸਕੇ |

Facebook Comments

Trending