Connect with us

ਅਪਰਾਧ

ਲੁਧਿਆਣਾ ਡਾਕੇ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਾਲੀ ਪੁਲਿਸ ਟੀਮ ਨੂੰ ਦਸ ਲੱਖ ਦਾ ਇਨਾਮ

Published

on

Ten lakh reward to the police team that arrested the accused of Ludhiana dake

ਲੁਧਿਆਣਾ : ਸੂਬੇ ਦੇ ਸਭ ਤੋਂ ਵੱਡੇ ਡਾਕੇ ਦੇ ਮਾਮਲੇ ਨੂੰ ਕੁਝ ਦਿਨਾਂ ਵਿੱਚ ਹੀ ਹੱਲ ਕਰਨ ਦੇ ਚਲਦੇ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਲੁਧਿਆਣਾ ਪੁਲਿਸ ਦੀ ਹੌਸਲਾ-ਅਫਜ਼ਾਈ ਲਈ 10 ਲੱਖ ਰੁਪਏ ਦੀ ਰਾਸ਼ੀ ਦਿੱਤੀ ਹੈ। ਡੀਜੀਪੀ ਗੌਰਵ ਯਾਦਵ ਨੇ ਲੁਧਿਆਣਾ ਪੁਲਿਸ ਦੇ ਕੰਮ ਦੀ ਸ਼ਲਾਘਾ ਕੀਤੀ। ਲੁਧਿਆਣਾ ਪੁਲਿਸ ਨੇ ਡਾਕੂ ਹਸੀਨਾ ਸਮੇਤ ਇਸ ਮਾਮਲੇ ਨਾਲ ਜੁੜੇ ਕੁੱਲ 18 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੇ ਮੁਤਾਬਕ ਮੁਲਜ਼ਮਾਂ ਦੇ ਕਬਜ਼ੇ ‘ਚੋਂ 7 ਕਰੋੜ 14 ਲੱਖ 700 ਰੁਪਏ ਦੀ ਰਕਮ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿਚ ਵਰਤੀ ਗਈ ਕਰੂਜ਼ ਕਾਰ, ਸੀਐਮਐਸ ਕੰਪਨੀ ਦੀ ਵੈਨ ,3 ਖੋਹੀਆਂ ਗਈਆਂ ਰਾਈਫਲਾਂ, ਮੋਟਰਸਾਈਕਲ ਅਤੇ ਸਕੂਟਰੀ ਬਰਾਮਦ ਕੀਤੀ ਹੈ।

ਮੁਲਜ਼ਮਾ ਵਿੱਚ ਏਟੀਐਮ ਮਸ਼ੀਨਾਂ ਵਿੱਚ ਕੈਸ਼ ਭਰਨ ਵਾਲੀ ਕੰਪਨੀ ਸੀਐਮਐਸ ਦੇ ਮੁਲਾਜ਼ਮ ਨਾਲ ਮਿਲੀ ਭੁਗਤ ਕਰਕੇ 10 ਜੂਨ ਨੂੰ ਤੜਕੇ ਰਾਜਗੁਰੂ ਨਗਰ ਸਥਿਤ ਕੰਪਨੀ ਦੇ ਦਫਤਰ ਵਿੱਚ ਡਾਕਾ ਮਾਰਿਆ ਸੀ । ਲੁਧਿਆਣਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਕੁਝ ਹੀ ਦਿਨਾਂ ਵਿਚ ਮਾਮਲੇ ਨੂੰ ਹੱਲ ਕਰਦਿਆਂ ਕੁੱਲ 18 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਡਾਕੇ ਦੀ ਰਾਸ਼ੀ ਬਰਾਮਦ ਕੀਤੀ ਹੈ।

Facebook Comments

Trending