Connect with us

ਪੰਜਾਬੀ

ਜ਼ੋਨ-ਡੀ ਦੀ ਤਹਿਬਜ਼ਾਰੀ ਸ਼ਾਖਾ ਨੇ ਨਾਜਾਇਜ਼ ਕਬਜ਼ਿਆਂ ਖਿਲਾਫ ਚਲਾਈ ਮੁਹਿੰਮ

Published

on

Tehbazari Branch of Zone-D launched a campaign against illegal encroachments

ਲੁਧਿਆਣਾ : ਜ਼ੋਨ-ਡੀ ਦੀ ਤਹਿਬਜ਼ਾਰੀ ਸ਼ਾਖਾ ਵਲੋਂ ਅੱਜ ਨਾਜਾਇਜ਼ ਕਬਜ਼ਿਆਂ ਖਿਲਾਫ ਜ਼ੋਰਦਾਰ ਮੁਹਿੰਮ ਚਲਾਈ ਗਈ ਅਤੇ ਇਸ ਕਾਰਵਾਈ ਦੌਰਾਨ ਵੱਡੀ ਗਿਣਤੀ ਵਿਚ ਸਮਾਨ ਕਬਜ਼ੇ ਵਿਚ ਲੈ ਲਿਆ ਗਿਆ।

ਤਹਿਬਜ਼ਾਰੀ ਸ਼ਾਖਾ ਵਲੋਂ ਸੜਕਾਂ ਉਪਰ ਕੀਤੇ ਹੋਏ ਨਾਜਾਇਜ਼ ਕਬਜੇ ਹਟਾਉਣ ਲਈ ਲਗਾਤਾਰ ਹੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਕਾਰਵਾਈਆਂ ਦੌਰਾਨ ਰੇਹੜੀਆਂ ਅਤੇ ਹੋਰ ਸਮਾਨ ਕਬਜੇ ਵਿਚ ਲਿਆ ਜਾ ਰਿਹਾ ਹੈ। ਭਾਵੇਂ ਕਿ ਨਾਜਾਇਜ਼ ਕਬਜੇ ਇਕ ਗੰਭੀਰ ਸਮੱਸਿਆ ਬਣੀ ਹੋਈ ਹੈ ਪਰ ਤਹਿਬਜ਼ਾਰੀ ਸ਼ਾਖਾ ਦੀਆਂ ਕਾਰਵਾਈਆਂ ਲਗਾਤਾਰ ਹੀ ਜਾਰੀ ਹਨ।

ਅੱਜ ਵੀ ਨਗਰ ਨਿਗਮ ਦੀ ਜੋਨ-ਡੀ ਦੀ ਤਹਿਬਜਾਰੀ ਸ਼ਾਖਾ ਵਲੋਂ ਚੰਦਰ ਨਗਰ ਪੁਲੀ ਅਤੇ ਹੋਰ ਵੱਖ-ਵੱਖ ਇਲਾਕਿਆਂ ਵਿਚ ਸੜਕਾਂ ਉਪਰ ਹੋਏ ਨਾਜਾਇਜ਼ ਕਬਜੇ ਹਟਾਉਣ ਲਈ ਜ਼ੋਰਦਾਰ ਕਾਰਵਾਈ ਕੀਤੀ ਗਈ ਅਤੇ ਇਸ ਕਾਰਵਾਈ ਦੌਰਾਨ ਸਰਕਾਰੀ ਜਗ੍ਹਾ ਉਪਰ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਦੇ ਨਾਲ ਨਾਲ ਅਨੇਕਾਂ ਰੇਹੜੀਆਂ, ਟੇਬਲ ਬੈਂਚ ਅਤੇ ਹੋਰ ਸਮਾਨ ਕਬਜੇ ਵਿਚ ਲਿਆ ਗਿਆ।

Facebook Comments

Trending