ਲੁਧਿਆਣਾ : ਡਾ: ਕੋਟਨਿਸ ਐਕਯੂਪੰਕਚਰ ਹਸਪਤਾਲ, ਸਲੇਮ ਟਾਬਰੀ ਵੱਲੋਂ ਤੀਜ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਡਾ. ਕੋਟਨਿਸ ਹਸਪਤਾਲ ਵੱਲੋਂ ਚਲਾਏ ਜਾ ਰਹੇ ਸੀ.ਪੀ.ਐਲ.ਆਈ ਅਤੇ ਓ.ਜੇ. ਡੀ.ਆਈ ਸੀ ਪ੍ਰੋਜੈਕਟ ਦੁਆਰਾ ਆਯੋਜਿਤ ਕੀਤਾ ਗਿਆ। ਇਹ ਪ੍ਰੋਜੈਕਟ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਹਨ।
ਇਸ ਸਮਾਗਮ ਦਾ ਮੁੱਖ ਉਦੇਸ਼ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਡਮੁੱਲੇ ਵਿਰਸੇ ਅਤੇ ਬਾਲ ਸ਼ੋਸ਼ਣ ਵਰਗੀਆਂ ਹੋਰ ਸਮਾਜਿਕ ਬੁਰਾਈਆਂ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਨੂੰ ਵਿਆਹ-ਸ਼ਾਦੀ, ਅਨਪੜ੍ਹਤਾ, ਨਸ਼ਿਆਂ ਆਦਿ ਬਾਰੇ ਜਾਗਰੂਕ ਕਰਨਾ। ਇਸ ਪ੍ਰੋਗਰਾਮ ਵਿੱਚ ਸਾਰੀਆਂ ਔਰਤਾਂ ਅਤੇ ਬੱਚੇ ਪੰਜਾਬ ਦੇ ਰਵਾਇਤੀ ਪਹਿਰਾਵੇ ਵਿੱਚ ਸਜੇ ਅਤੇ ਪੰਜਾਬ ਦੇ ਲੋਕ ਨਾਚ ਭੰਗੜਾ ਅਤੇ ਗਿੱਧਾ ਆਦਿ ਦੀ ਪੇਸ਼ਕਾਰੀ ਦਿੱਤੀ।
ਇਸ ਸਮਾਗਮ ਵਿੱਚ ਮਿਸ ਤੀਜ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਸਾਰੇ ਪ੍ਰਤੀਯੋਗੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲੇ ਵਿੱਚ ਸ਼੍ਰੀ ਅਸ਼ਵਨੀ ਕੁਮਾਰ (ਐਮ. ਸੀ. ਸੀ.), ਸ. ਅਮਰੀਕ ਸਿੰਘ ਸਿੱਧੂ, ਮੈਡਮ ਪੂਨਮ, ਸ. ਰੇਸ਼ਮ ਨਾਟ ਜੱਜ ਵਜੋਂ ਪੁੱਜੇ, ਨੇ ਆਪਣਾ ਯੋਗਦਾਨ ਪਾਇਆ।
ਮਿਸ ਤੀਜ ਮੁਕਾਬਲੇ ਵਿੱਚ ਸ਼ੀਤਲ ਨੇ ਪਹਿਲਾ ਸਥਾਨ, ਕੋਮਲ ਨੇ ਦੂਜਾ ਸਥਾਨ ਅਤੇ ਕੋਮਲ ਪਾਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਜੇਤੂਆਂ ਨੂੰ ਡਾ: ਇੰਦਰਜੀਤ ਸਿੰਘ, ਡਾਇਰੈਕਟਰ, ਡਾ: ਕੋਟਨਿਸ ਐਕਯੂਪੰਕਚਰ ਹਸਪਤਾਲ ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰਤੀਯੋਗੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਡਾ: ਇੰਦਰਜੀਤ ਨੇ ਇਹ ਵੀ ਦੱਸਿਆ ਕਿ ਪੰਜਾਬ ਨੇ ਆਪਣੇ ਵਿਰਸੇ ਨੂੰ ਸੰਭਾਲਣਾ ਹੈ, ਤਾਂ ਹੀ ਪੰਜਾਬ ਦੀ ਨੌਜਵਾਨ ਪੀੜ੍ਹੀ ਸਮਾਜਿਕ ਬੁਰਾਈਆਂ ਤੋਂ ਬਚ ਕੇ ਤਰੱਕੀ ਦੇ ਨਵੇਂ ਆਯਾਮ ਲੈ ਸਕਦੀ ਹੈ। ਮਿਸ ਮਨੀਸ਼ਾ (ਇੰਚਾਰਜ, ਓਡੀਆਈਸੀ ਪ੍ਰੋਜੈਕਟ), ਗਗਨਦੀਪ ਕੁਮਾਰ (ਇੰਚਾਰਜ, ਸੀਪੀਐਲਆਈ ਪ੍ਰੋਜੈਕਟ), ਮੈਡਮ ਰੂਪਾ, ਮੈਡਮ ਰੀਤੂ, ਮੈਡਮ ਮੀਨੂੰ, ਵੀਨਾਕਸ਼ੀ, ਮਹੇਸ਼ ਅਤੇ ਹੋਰ ਸਮਾਗਮ ਦੇ ਆਯੋਜਨ ਵਿੱਚ ਸ਼ਾਮਲ ਸਨ।
ਅਮਨ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ । ਡਾ: ਰਘੁਵੀਰ ਸਿੰਘ, ਸ਼੍ਰੀ ਉਪੇਂਦਰ ਸਿੰਘ, ਸ. ਮਨਪ੍ਰੀਤ ਸਿੰਘ, ਮੈਡਮ ਰੀਤਿਕਾ, ਮੈਡਮ ਵੰਦਨਾ, ਮੈਡਮ ਹਰਦੀਪ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।