ਖੰਨਾ / ਲੁਧਿਆਣਾ : ਸੰਯੁਕਤ ਅਧਿਆਪਕ ਫਰੰਟ ਦੇ ਸੱਦੇ ‘ਤੇ ਸੈਂਕੜੇ ਅਧਿਆਪਕਾਂ ਸ਼ਹਿਰ ਦੀਆਂ ਸੜਕਾਂ ‘ਤੇ ਰੋਸ ਮਾਰਚ ਕੀਤਾ ਤੇ ਲਲਹੇੜੀ ਚੌਕ ‘ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।
ਦਲਜੀਤ ਸਮਰਾਲਾ, ਗੁਰਜਿੰਦਰ ਸਿੰਘ ਨੇ ਪੰਜਾਬ ਦੀ ਚੰਨੀ ਸਰਕਾਰ ‘ਤੇ ਦੋਸ਼ ਲਾਇਆ ਕਿ ਪੇ ਕਮਿਸ਼ਨ ਦੀ ਆੜ ‘ਚ ਉਹ ਮੁਲਾਜ਼ਮਾਂ ਦੇ 37 ਤੋਂ ਵਧੇਰੇ ਭੱਤਿਆਂ ਉੱਤੇ ਸਾਜ਼ਿਸ਼ੀ ਢੰਗ ਨਾਲ ਪਾਬੰਦੀ ਲਾ ਕੇ, ਉਨ੍ਹਾਂ ਨੂੰ ਮਿਲਦੇ ‘ਏ ਸੀ ਪੀ ਲਾਭ’ ਨੂੰ ਬੰਦ ਕਰਕੇ ਤੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਤੋਂ ਟਾਲ ਮਟੋਲ ਦੀ ਨੀਤੀ ਅਪਣਾ ਕੇ ਆਪਣੇ ਕਾਰਪੋਰੇਟ ਭਾਈਵਾਲਾਂ ਲਈ ਸਰਕਾਰੀ ਧਨ ‘ਚੋਂ ਪੂੰਜੀਆਂ ਰਾਖਵੀਆਂ ਕਰ ਰਹੀ ਹੈ।
ਜੇ ਪੰਜਾਬ ਦੀ ਚੰਨੀ ਸਰਕਾਰ ਨੇ ਆਪਣੀਆਂ ਇਨ੍ਹਾਂ ਅਨਿਆਂਸ਼ੀਲ ਨੀਤੀਆਂ ਤੋਂ ਮੋੜਾ ਨਾ ਕੱਟਿਆ ਤਾਂ ਪੰਜਾਬ ਦੇ ਲੋਕ ਆਉਂਦੇ ਲੋਕਤੰਤਰੀ ਜਸ਼ਨ ਦੌਰਾਨ ਸੱਤਾਧਾਰੀ ਪਾਰਟੀ ਨੂੰ ਸ਼ੀਸ਼ਾ ਜ਼ਰੂਰ ਵਿਖਾਉਣਗੇ।