ਲੁਧਿਆਣਾ : ਆਰੀਆ ਸਮਾਜ ਮਾਡਲ ਟਾਊਨ ਲੁਧਿਆਣਾ ਦੀ ਸਰਪ੍ਰਸਤੀ ਹੇਠ ਲੁਧਿਆਣਾ ਦੇ ਸਾਰੇ ਆਰੀਆ ਸਮਾਜਾਂ ਵੱਲੋਂ ਸਵਾਮੀ ਸ਼ਰਧਾਨੰਦ ਜੀ ਦੇ ਬਲੀਦਾਨ ਦਿਵਸ ਦੀ ਪਹਿਲੀ ਮੀਟਿੰਗ ਆਰ ਐਸ ਐਸ ਮਾਡਲ ਸੀ ਐੱਸ ਸਕੂਲ ਦੀ ਵਿਚ ਕੀਤੀ ਗਈ। ਯੱਗਸ਼ਾਲਾ ਆਰੀਆ ਸਮਾਜ ਮਾਡਲ ਟਾਊਨ ਦੇ ਮੁਖੀ ਸ੍ਰੀ ਸੁਰੇਸ਼ ਮੁੰਜਾਲ ਦੀ ਯੋਗ ਅਗਵਾਈ ਹੇਠ ਬਹੁਤ ਹੀ ਸ਼ਰਧਾ ਨਾਲ ਸਮਾਪਤ ਹੋਈ।
ਆਰੀਆ ਸਮਾਜ ਦੇ ਵੱਖ-ਵੱਖ ਮੈਂਬਰਾਂ, ਆਰੀਆ ਕੰਨਿਆ ਗੁਰੂਕੁਲ ਦੇ ਬ੍ਰਹਮਚਾਰੀਨੀਆਂ, ਆਰਐਸ ਮਾਡਲ ਸਕੂਲ ਅਤੇ ਬੀਸੀਐਮ ਆਰੀਆ ਮਾਡਲ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਡੇ ਪੱਧਰ ਤੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਆਚਾਰੀਆ ਰਾਜਿੰਦਰ ਸ਼ਾਸਤਰੀ ਦੀ ਰਹਿਨੁਮਾਈ ਹੇਠ ਬ੍ਰਹਮਯੱਗ ਅਤੇ ਚਤੁਰਵੇਦ ਸ਼ਤਤਮ ਦੇ ਪਾਠ ਨਾਲ ਹੋਈ।
ਜਿਸ ਤੋਂ ਬਾਅਦ ਬੀਸੀਐਮ ਆਰੀਆ ਮਾਡਲ ਸਕੂਲ ਸ਼ਾਸਤਰੀ ਨਗਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸੁਰੀਲੀ ਅਵਾਜ ‘ਚ ਭਜਨ ਪੇਸ਼ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਡਾ ਜੈੇਂਦਰ ਸ਼ਾਸਤਰੀ ਨੇ ਕਿਹਾ ਕਿ ਸਵਾਮੀ ਸ਼ਰਧਾਨੰਦ ਨੇ ਨਾ ਸਿਰਫ ਲੋਕਾਂ ਵਿਚ ਵੇਦਾਂ ਪ੍ਰਤੀ ਪਿਆਰ ਪੈਦਾ ਕੀਤਾ ਸਗੋਂ ਉਨ੍ਹਾਂ ਦੇ ਸਮਾਜਿਕ ਉਥਾਨ ਤੋਂ ਖੁਸ਼ੀ ਅਤੇ ਸ਼ਰਧਾ ਦੀ ਭਾਵਨਾ ਪੈਦਾ ਕਰਕੇ ਆਪਣਾ ਨਾਮ ਸ਼ਰਧਾ ਨੰਦ ਵੀ ਸਾਰਥਕ ਬਣਾ ਦਿੱਤਾ।