Connect with us

ਪੰਜਾਬੀ

ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ ਮਨਾਇਆ ਗਿਆ “ਸਵੱਛਤਾ ਦਿਵਸ”

Published

on

"Swachta Diwas" celebrated at Ramgarhia Girls College

ਭਾਰਤ ਸਰਕਾਰ ਵੱਲੋਂ “ਸਵੱਛਤਾ ਦਿਵਸ” ਮਨਾਉਣ ਦੇ ਹੁਕਮਾਂ ਅਨੁਸਾਰ ਗਾਂਧੀ ਜਯੰਤੀ ਦੇ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਜਸਪਾਲ ਕੌਰ ਦੀ ਅਗਵਾਈ ਹੇਠ ਕਾਲਜ ਦੇ ਸਮੂਹ ਸਟਾਫ਼ ਮੈਂਬਰਜ਼, ਵਿਦਿਆਰਥੀਆਂ, ਐੱਨ .ਐੱਸ.ਐੱਸ.ਯੂਨਿਟ ਦੇ ਵਲੰਟੀਅਰਜ਼,ਐੱਨ. ਸੀ.ਸੀ.ਕੈਡਿਟਜ਼ ਤੇ ਰੈੱਡ ਰਿਬਨ ਕਲੱਬ ਦੇ ਸਾਂਝੇ ਸਹਿਯੋਗ ਨਾਲ ਸਫ਼ਾਈ ਮੁਹਿੰਮ ਚਲਾਈ ਗਈ ਜਿਸ ਵਿੱਚ ਕਾਲਜ ਕੈਂਪਸ ਅਤੇ ਆਲੇ ਦੁਆਲੇ ਦੀ ਸਫ਼ਾਈ ਕੀਤੀ ਗਈ।

“ਸਵੱਛਤਾ ਹੀ ਸੇਵਾ” ਦੇ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਗਾਂਧੀ ਜਯੰਤੀ ਮੌਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਜੀਵਨ ਸਿਧਾਂਤਾਂ ਅਤੇ ਆਦਰਸ਼ਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਸਵੱਛਤਾ ਹੀ ਸੇਵਾ ਹੈ ਦੇ ਨਾਅਰੇ ਨੂੰ ਮੁੱਖ ਰੱਖਦੇ ਹੋਏ ਕਾਲਜ ਵਿਖੇ ਸਵੱਛਤਾ ਸਬੰਧੀ ਪੋਸਟਰ ਮੇਕਿੰਗ, ਲੇਖ ਲਿਖਣ, ਭਾਸ਼ਨ ਅਤੇ ਕਾਵਿ ਉਚਾਰਨ ਮੁਕਾਬਲੇ ਕਰਵਾਏ ਗਏ ਜਿਹਨਾਂ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ।

ਇਹਨਾਂ ਮੁਕਾਬਲਿਆਂ ਵਿੱਚੋਂ ਜੇਤੂ ਰਹੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਮੈਡਮ ਨੇ ਇਨਾਮ ਦਿੱਤੇ। ਕਾਲਜ ਦੇ ਕਮਿਸਟਰੀ ਵਿਭਾਗ ਤੋਂ ਡਾ. ਰਿੰਪੀ ਮਿਹਾਨੀ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸਫ਼ਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਲੈਕਚਰ ਦਿੰਦਿਆਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖੀਏ।

ਪ੍ਰਿੰਸੀਪਲ ਮੈਡਮ ਜਸਪਾਲ ਕੌਰ ਨੇ ਵਿਦਿਆਰਥਣਾਂ ਨੂੰ ਗਾਂਧੀ ਯਜੰਤੀ ਮੌਕੇ ਸਵੱਛਤਾ ਹੀ ਸੇਵਾ ਮੁਹਿੰਮ ਵਿੱਚ ਹਿੱਸਾ ਲੈਣ ਬਾਰੇ ਕਿਹਾ ਕਿ ਇਹ ਸਾਡੀ ਮਹਾਤਮਾ ਗਾਂਧੀ ਜੀ ਨੂੰ ਸੱਚੀ ਤੇ ਅਸਲ ਵਿੱਚ ਦਿੱਤੀ ਸ਼ਰਧਾਂਜਲੀ ਹੈ ਅਸੀਂ ਉਹਨਾਂ ਦੇ ਜੀਵਨ ਸਿਧਾਂਤਾਂ ‘ਤੇ ਚੱਲ ਕੇ ਸਮਾਜ ਪ੍ਰਤੀ ਆਪਣੇ ਫ਼ਰਜਾਂ ਨੂੰ ਪਛਾਣਦੇ ਹੋਏ ਚੰਗੇ ਨਾਗਰਿਕ ਬਣੀਏ ਇਹੀ ਸਾਡਾ ਕਰਤੱਵ ਹੈ।

ਇਸ ਮੌਕੇ ਐੱਨ.ਐੱਸ. ਐੱਸ. ਯੂਨਿਟ ਦੇ ਪ੍ਰੋਗਰਾਮ ਅਫ਼ਸਰ ਪ੍ਰੋ.ਹਿਨਾ ਤੇ ਡਾ. ਹਰਬਿੰਦਰ ਕੌਰ ਨੇ ਯੂਨਿਟ ਦੇ ਵਲੰਟੀਅਰਜ਼ ਨਾਲ ਮਿਲ ਕੇ ਕਾਲਜ ਵਿਖੇ ਸਫ਼ਾਈ ਕੀਤੀ।

Facebook Comments

Trending