Connect with us

ਪੰਜਾਬੀ

ਸੈਸ਼ਨ ਸ਼ੁਰੂ ਹੋਣ ਤੋਂ ਇੱਕ ਮਹੀਨੇ ਬਾਅਦਹੋਣ ਲੱਗੀ ਕਿਤਾਬਾਂ ਦੀ ਸਪਲਾਈ, ਬਲਾਕ ਪੱਧਰ ‘ਤੇ ਪਹੁੰਚਾਈਆਂ ਗਈਆਂ 8 ਲੱਖ ਕਿਤਾਬਾਂ

Published

on

Supply of books started one month after the commencement of the session, 8 lakh books delivered at block level.

ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਿੱਥੇ ਬੱਚਿਆਂ ਨੂੰ ਪਿਛਲੇ ਪੂਰੇ ਮਹੀਨੇ ਤੋਂ ਬਿਨਾਂ ਕਿਤਾਬਾਂ ਤੋਂ ਆਪਣੀ ਪੜ੍ਹਾਈ ਜਾਰੀ ਰੱਖਣੀ ਪਈ ਹੈ। ਇਸ ਦੇ ਨਾਲ ਹੀ ਇਕ ਮਹੀਨੇ ਬਾਅਦ ਹੁਣ ਪਹਿਲਾਂ ਬਲਾਕ ਪੱਧਰ ‘ਤੇ ਅਤੇ ਫਿਰ ਸਕੂਲਾਂ ਨੂੰ ਕਿਤਾਬਾਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੀਐਸਈਬੀ ਨੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਤਕ ਦੀਆਂ 335 ਕਿਤਾਬਾਂ ਦੇ ਟਾਈਟਲ ਜਾਰੀ ਕੀਤੇ ਹਨ, ਜੋ ਇਸ ਵਾਰ ਬੋਰਡ ਦੀ ਦੇਰੀ ਕਾਰਨ ਸਮੇਂ ਸਿਰ ਨਹੀਂ ਛਪ ਸਕੀਆਂ। ਇਸ ਦੇ ਨਾਲ ਹੀ PSEB ਨੇ ਸੂਬੇ ਭਰ ਦੇ ਸਰਕਾਰੀ ਸਕੂਲਾਂ ਨੂੰ 1.5 ਕਰੋੜ ਕਿਤਾਬਾਂ ਦੀ ਸਪਲਾਈ ਕਰਨੀ ਹੈ। ਬੋਰਡ ਨੇ ਹੁਣ ਕਿਤਾਬਾਂ ਜਾਰੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਕਿਤਾਬਾਂ ਜ਼ਿਲ੍ਹੇ ਦੇ ਪੀਐਸਈਬੀ ਦੇ ਡਿਪੂ ਦਫ਼ਤਰ ਵਿੱਚ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ।

ਪੀਐਸਈਬੀ ਲੁਧਿਆਣਾ ਡਿਪੂ ਦੇ ਸਟੋਰ ਕੀਪਰ ਕਪਿਲ ਅਨੁਸਾਰ ਹੁਣ ਕਿਤਾਬਾਂ ਪਹੁੰਚਣ ਦੀ ਪ੍ਰਕਿਰਿਆ ਨੇ ਤੇਜ਼ੀ ਫੜ ਲਈ ਹੈ। ਜਿਸ ਰਫ਼ਤਾਰ ਨਾਲ ਉਨ੍ਹਾਂ ਕੋਲ ਕਿਤਾਬਾਂ ਆ ਰਹੀਆਂ ਹਨ, ਉਸੇ ਰਫ਼ਤਾਰ ਅਤੇ ਬਲਾਕ ਪੱਧਰ ‘ਤੇ ਉਹ ਕਿਤਾਬਾਂ ਦੀ ਸਪਲਾਈ ਕਰ ਰਹੇ ਹਨ, ਜਿਸ ਤੋਂ ਬਾਅਦ ਕਿਤਾਬਾਂ ਸਕੂਲਾਂ ਤਕ ਪਹੁੰਚ ਰਹੀਆਂ ਹਨ। ਉਨ੍ਹਾਂ ਅਨੁਸਾਰ ਬਲਾਕ ਪੱਧਰ ‘ਤੇ ਹੁਣ ਤਕ ਅੱਠ ਲੱਖ ਕਿਤਾਬਾਂ ਪਹੁੰਚਾਈਆਂ ਜਾ ਚੁੱਕੀਆਂ ਹਨ।

Facebook Comments

Trending