Connect with us

ਪੰਜਾਬੀ

ਪੰਜਾਬ ‘ਚ ਗਰਮੀ ਨੇ ਦਿਖਾਇਆ ਆਪਣਾ ਜ਼ੋਰ, ਜਾਣੋ ਮੌਸਮ ਦੀ ਤਾਜ਼ਾ ਅਪਡੇਟ

Published

on

Summer has shown its strength in Punjab, know the latest weather update

ਲੁਧਿਆਣਾ : ਬੀਤੇ ਦਿਨ ਪੰਜਾਬ ’ਚ ਕਈ ਥਾਈਂ ਹਲਕੀ ਬੱਦਲਵਾਈ ਦੇਖਣ ਨੂੰ ਮਿਲੀ ਪਰ ਇਸ ਦੇ ਬਾਵਜੂਦ ਪਾਰਾ 42 ਡਿਗਰੀ ਸੈਲਸੀਅਸ ’ਤੇ ਪੁੱਜ ਗਿਆ, ਜਿਸ ਨੇ ਤਪਿਸ਼ ’ਚ ਵਾਧਾ ਕੀਤਾ। ਅੱਜ ਮੌਸਮ ਖੁਸ਼ਕ ਰਹੇਗਾ ਪਰ ਆਉਣ ਵਾਲੇ 3 ਦਿਨਾਂ ’ਚ ਹਲਕਾ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਗਰਮੀ ਨੇ ਆਪਣਾ ਜ਼ੋਰ ਦਿਖਾਇਆ, ਜਿਸ ਕਾਰਨ ਸੜਕਾਂ ਦੁਪਹਿਰ ਸਮੇਂ ਸੁੰਨਸਾਨ ਨਜ਼ਰ ਆਈਆ।

ਮੌਸਮ ਵਿਭਾਗ ਮੁਤਾਬਕ ਬੀਤੇ ਦਿਨਾਂ ਦੇ ਮੁਕਾਬਲੇ ਸੋਮਵਾਰ ਨੂੰ ਤਾਪਮਾਨ ਵਿਚ 2.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਸੂਬੇ ਵਿਚ ਸਭ ਤੋਂ ਵੱਧ ਤਾਪਮਾਨ ਜ਼ਿਲ੍ਹਾ ਪਟਿਆਲਾ ਦਾ 42 ਡਿਗਰੀ ਸੈਲਸੀਅਸ ਰਿਹਾ। 4-5 ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਘੱਟ ਹੀ ਰਿਹਾ। 14 ਤੋਂ ਲੈ ਕੇ 16 ਜੂਨ ਤੱਕ ਪੰਜਾਬ ਦੇ ਕਈ ਇਲਾਕਿਆਂ ’ਚ ਤੇਜ਼ ਹਵਾਵਾਂ ਅਤੇ ਮੀਂਹ ਦੇ ਆਸਾਰ ਹਨ।

Facebook Comments

Trending