ਲੁਧਿਆਣਾ : ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਮਾਡਲ ਟਾਊਨ ਵਲੋਂ ਸਮਰ ਕੈਂਪ ਲਗਾਇਆ ਗਿਆ। ਇਹ ਕੈੰਪ ਗੈਰ-ਅਕਾਦਮਿਕ ਅਤੇ ਉਸਾਰੂ ਸਿੱਖਣ ਦੇ ਤਜ਼ਰਬੇ ਦਾ ਇੱਕ ਭਾਗ ਸੀ। ਵੱਖ-ਵੱਖ ਉਮਰ ਵਰਗਾਂ ਦੇ ਬੱਚਿਆਂ ਨੂੰ ਵੱਖ-ਵੱਖ ਕਿਰਿਆਵਾਂ ਜਿਵੇਂ ਸਕੇਟਿੰਗ, ਸਪੋਕਨ ਇੰਗਲਿਸ਼ ਅਤੇ ਪਰਸਨੈਲਿਟੀ ਡਿਵੈਲਪਮੈਂਟ, ਯੋਗਾ, ਡਾਂਸ, ਆਰਟ ਐਂਡ ਕਰਾਫਟ, ਡਿਵਿਨਿਟੀ, ਗੁਰਮਤ ਸਿਖਲਾਈ, ਕੁਕਿੰਗ (ਬਿਨਾਂ ਅੱਗ ਦੇ), ਵੋਕਲ ਅਤੇ ਇੰਸਟਰੂਮੈਂਟਲ ਮਿਊਜ਼ਿਕ ਸਿੱਖਣ ਅਤੇ ਅਨੰਦ ਲੈਣ ਦਾ ਮੌਕਾ ਮਿਲਿਆ।
ਕੈਂਪ ਵਿਚ 65 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ । ਉਨ੍ਹਾਂ ਨੇ ਗਰੁੱਪ ਦੇ ਕੰਮ ਦੀ ਕੀਮਤ ਸਿੱਖੀ ਅਤੇ ਇਸ ਨੇ ਉਨ੍ਹਾਂ ਦੇ ਸੰਚਾਰ ਅਤੇ ਸਮਾਜਿਕ ਹੁਨਰਾਂ ਨੂੰ ਬਿਹਤਰ ਬਣਾਉਣ ਵਿਚ ਉਨ੍ਹਾਂ ਦੀ ਸਹਾਇਤਾ ਕੀਤੀ। ਉਨ੍ਹਾਂ ਨੇ ਆਪਣੇ ਜੀਵਨ ਵਿੱਚ ਅਪਣਾਈਆਂ ਜਾਣ ਵਾਲੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਸਿੱਖਿਆ। ਬੱਚਿਆਂ ਲਈ ਉਨ੍ਹਾਂ ਦੇ ਧਰਮ ਪ੍ਰਤੀ ਸਤਿਕਾਰ ਵਜੋਂ ਗੁਰਮਤ ਸਿਖਲਾਈ ਅਤੇ ਕੀਰਤਨ ਮੁੱਖ ਆਕਰਸ਼ਣ ਸੀ।
ਬੱਚਿਆਂ ਨੇ ਮੂੰਹ ਵਿੱਚ ਪਾਣੀ ਲਿਆਉਣ ਵਾਲੇ ਪਕਵਾਨ ਬਣਾਉਣੇ ਸਿੱਖੇ ਅਤੇ ਪ੍ਰਾਹੁਣਚਾਰੀ ਦੇ ਹੁਨਰਾਂ ਨੂੰ ਵਿਕਸਤ ਕੀਤਾ। ਬੱਚਿਆਂ ਨੇ ਗਿਟਾਰ ‘ਤੇ ਗਾਣੇ ਵਜਾਉਣਾ ਅਤੇ ਗਾਉਣਾ ਵੀ ਸਿੱਖਿਆ।.ਬੱਚਿਆਂ ਨੇ ਵੀਹ ਦਿਨਾਂ ਦੇ ਕੈਂਪ ਦਾ ਬੜੇ ਉਤਸ਼ਾਹ ਨਾਲ ਆਨੰਦ ਮਾਣਿਆ। ਪ੍ਰਿੰਸੀਪਲ ਸ੍ਰੀਮਤੀ ਗੁਰਮੰਤ ਕੌਰ ਗਿੱਲ ਦੀ ਰਹਿਨੁਮਾਈ ਹੇਠ ਇਸ ਨੂੰ ਵੱਡੀ ਸਫਲਤਾ ਮਿਲੀ। ਬੱਚਿਆਂ ਨੇ ਚਾਕਲੇਟ ਅਤੇ ਡਾਂਸ ਪਾਰਟੀ ਦਾ ਆਨੰਦ ਮਾਣਿਆ। ਵਿਦਿਆਰਥੀਆਂ ਨੂੰ ਭਾਗੀਦਾਰੀ ਸਰਟੀਫਿਕੇਟ ਵੀ ਦਿੱਤੇ ਗਏ।