ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਕਲਾਤਮਕ ਕਿਰਿਆਵਾਂ ਨਾਲ਼ ਭਰਪੂਰ ਸਮਰ ਕੈਂਪ ਦਾ ਸਮਾਪਣ ਬੜੇ ਜੋਸ਼ ਤੇ ਉਤਸ਼ਾਹ ਨਾਲ਼ ਕੀਤਾ ਗਿਆ। ਇਸ ਸਮਰ ਕੈਂਪ ਵਿੱਚ ਪੰਜਵੀਂ ਤੋਂ ਅੱਠਵੀਂ ਤੱਕ ਦੇ ਬੱਚਿਆਂ ਨੇ ਭਾਗ ਲੈ ਕੇ ਆਪਣੇ ਅੰਦਰ ਛੁਪੀ ਕਲਾ ਨੂੰ ਹੋਰ ਜ਼ਿਆਦਾ ਪ੍ਰਫੁੱਲਿਤ ਕੀਤਾ।
ਇਸ ਸਮਰ ਕੈਂਪ ਦੌਰਾਨ ਵੱਖ^ਵੱਖ ਗੀਤਵਿਧੀਆਂ ਜਿਵੇਂ ਓਰੇਟਰੀ ਸਕਿਲਜ਼, ਸੈਲਫ਼ ਗਰੂਮਿੰਗ, ਕੈਲੇਗ੍ਰੈਫ਼ੀ, ਕਲਨਰੀ ਆਰਟ, ਟੇਬਲ ਮੈਨਰਜ਼, ਡਾਂਸ ਬੋਨਾਜ਼ਾ (ਜ਼ੁੰਬਾ, ਐਰੋਬਿਕਸ ਹਿਪ ਹੋਪ, ਸੈਮੀਕਲਾਸੀਕਲ) ਸੈਲਫ਼ ਡਿਫ਼ੈਂਸ, ਲੋਕ ਨਾਚ ਅਤੇ ਯੋਗਾ ਆਦਿ ਦਾ ਅਯੋਜਨ ਕਰਕੇ ਬੱਚਿਆਂ ਦੀ ਕਲਾ ਨੂੰ ਹੋਰ ਜ਼ਿਆਦਾ ਨਿਖਾਰਿਆ ਗਿਆ।
ਇਸ ਦੇ ਨਾਲ਼ ਹੀ ਕਰਾਫ਼ਟੀ ਬਰੇਨ ਗਤੀਵਿਧੀਆਂ ਜਿਵੇ ਨੇਮੋਨਿਕ ਗਰਿੱਪ, ਮਿਊਜ਼ਿਕ ਇੰਸਟਰੂਮੈਂਟਲ, ਮਿਊਜ਼ਿਕ ਵੋਕਲ, ਫ਼ਨ ਵਿੱਦ ਸਾਇੰਸ, ਆਰਟ ਐਂਡ ਕਰਾਫ਼ਟ ਪੇਟਿੰਗ ਅਤੇ ਕੰਪਿਊਟਰ ਸਭ ਤੋਂ ਜ਼ਿਆਦਾ ਖਿੱਚ ਦਾ ਕੇਂਦਰ ਰਹੀਆਂ।
ਇਹਨਾਂ ਸਾਰੀਆਂ ਗੀਤਵਿਧੀਆਂ ਵਿੱਚ ਭਾਗ ਲੈ ਕੇ ਬੱਚਿਆਂ ਨੇ ਆਪਣੇ ਦੁਆਰਾ ਬਣਾਈਆਂ ਚੀਜ਼ਾਂ ਦੀ ਪਰਦਰਸ਼ਨੀ ਵੀ ਕੀਤੀ ਤੇ ਅੰੰਤ ਵਿੱਚ ਨੱਚ ਕੇ ਅਤੇ ਧਮਾਲਾਂ ਪਾ ਕੇ ਇਸ ਸਮਰ ਕੈਂਪ ਦਾ ਸਮਾਪਣ ਕੀਤਾ। ਸਮਰ ਕੈਂਪ ਵਿੱਚ ਭਾਗ ਲੈਣ ਵਾਲ਼ੇ ਸਾਰੇ ਬੱਚਿਆਂ ਨੂੰ ਉਹਨਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਸਰਟੀਫ਼ਿਕੇਟ ਵੀ ਤਕਸੀਮ ਕੀਤੇ ਗਏ।
ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਸਮਰ ਕੈਂਪ ਵਿੱਚ ਭਾਗ ਲੈਣ ਵਾਲ਼ੇ ਸਾਰੇ ਬੱਚਿਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਉਹਨਾਂ ਦੀ ਖ਼ੂਬ ਪਿੱਠ ਥਾਪੜੀ। ਉਹਨਾਂ ਨਾਲ਼ ਹੀ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਬਹੁਤ ਲਾਹੇਵੰਦ ਸਿੱਧ ਹੁੰਦੀਆਂ ਹਨ। ਸੋ ਹਰ ਬੱਚੇ ਨੂੰ ਆਪਣੇ ਅੰਦਰਲੀ ਛੁਪੀ ਪ੍ਰਤਿਭਾ ਨੂੰ ਨਿਖਾਰਨ ਲਈ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣਾ ਚਾਹੀਦਾ ਹੈ।
ਇਸ ਦੇ ਨਾਲ਼ ਹੀ ਡਾਇਰੈਟਰਜ਼ ਸ਼੍ਰੀ ਮਨਦੀਪ ਵਾਲੀ, ਸ਼੍ਰੀਮਤੀ ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਸਾਰੇ ਬੱਚਿਆਂ ਦੀ ਖ਼ੂਬ ਹੌਂਸਲਾ ਅਫ਼ਜ਼ਾਈ ਕੀਤੀ ਤੇ ਨਾਲ਼ ਹੀ ਬੱਚਿਆਂ ਨੂੰ ਕਲਾਤਮਕ ਰੰਗਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਿਆ ਕੇ ਆਪਣੀ ਜ਼ਿੰਦਗੀ ਨੂੰ ਹੋਰ ਖ਼ੂਬਸੂਰਤ ਕਰਨ ਲਈ ਪ੍ਰੇਰਿਆ।